ਹਾਈਕਮਾਨ ਚਾਹੇ ਤਾਂ ਸ਼ਿਵਕੁਮਾਰ ਬਣਨਗੇ ਮੁੱਖ ਮੰਤਰੀ: ਸਿਧਾਰਮੱਈਆ
ਕਾਂਗਰਸ ਲੀਡਰਸ਼ਿਪ ਦੇ ਫ਼ੈਸਲੇ ਦੀ ਪਾਲਣਾ ਕਰਨ ਦਾ ਦਾਅਵਾ; ਉਪ ਮੁੱਖ ਮੰਤਰੀ ਦੇ ਘਰ ਨਾਸ਼ਤਾ ਕੀਤਾ
Advertisement
ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਨੇ ਕਿਹਾ ਕਿ ਉਨ੍ਹਾਂ ਅਤੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਦਰਮਿਆਨ ਕੋਈ ਮਤਭੇਦ ਨਹੀਂ ਹੈ ਅਤੇ ਉਹ ਮਿਲ ਕੇ ਸਰਕਾਰ ਚਲਾ ਰਹੇ ਹਨ ਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ। ਉਨ੍ਹਾਂ ਦੁਹਰਾਇਆ ਕਿ ਲੀਡਰਸ਼ਿਪ ਦੇ ਮੁੱਦੇ ’ਤੇ ਉਹ ਅਤੇ ਸ਼ਿਵਕੁਮਾਰ ਦੋਵੇਂ ਕਾਂਗਰਸ ਹਾਈਕਮਾਨ ਦੇ ਫ਼ੈਸਲੇ ਦਾ ਪਾਲਣ ਕਰਨਗੇ। ਜਦੋਂ ਹਾਈਕਮਾਨ ਫ਼ੈਸਲਾ ਕਰੇਗੀ ਤਾਂ ਸ਼ਿਵਕੁਮਾਰ ਮੁੱਖ ਮੰਤਰੀ ਬਣਨਗੇ।ਸ੍ਰੀ ਸਿਧਾਰਮੱਈਆ ਨੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਅੱਜ ਸ੍ਰੀ ਸ਼ਿਵਕੁਮਾਰ ਦੇ ਘਰ ਨਾਸ਼ਤਾ ਕੀਤਾ। ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦੌਰਾਨ ਕੁਝ ਦਿਨ ਪਹਿਲਾਂ ਵੀ ਦੋਵਾਂ ਨੇਤਾਵਾਂ ਨੇ ਇਕੱਠੇ ਨਾਸ਼ਤਾ ਕੀਤਾ ਸੀ। ਨਾਸ਼ਤੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਧਾਰਮੱਈਆ ਨੇ ਕਿਹਾ, ‘‘ਕੋਈ ਮਤਭੇਦ ਨਹੀਂ ਹਨ। ਡੀ ਕੇ ਸ਼ਿਵਕੁਮਾਰ ਅਤੇ ਮੈਂ ਇੱਕਜੁੱਟ ਹਾਂ। ਅਸੀਂ ਇਕਜੁੱਟ ਹੋ ਕੇ ਸਰਕਾਰ ਚਲਾਉਂਦੇ ਹਾਂ। ਭਵਿੱਖ ਵਿੱਚ ਵੀ ਅਸੀਂ ਮਿਲ ਕੇ ਸਰਕਾਰ ਚਲਾਵਾਂਗੇ।’’ ਸੂਬੇ ਵਿੱਚ ਲੀਡਰਸ਼ਿਪ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਜਿਵੇਂ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਰਿਹਾਇਸ਼ ’ਤੇ ਨਾਸ਼ਤੇ ਦੌਰਾਨ ਹੋਈ ਗੱਲਬਾਤ ਵਿੱਚ ਤੈਅ ਕੀਤਾ ਗਿਆ ਸੀ- ਦੋਵੇਂ ਹਾਈਕਮਾਨ ਦੇ ਫੈਸਲੇ ਦੀ ਪਾਲਣਾ ਕਰਨਗੇ।
Advertisement
Advertisement
