ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਿਮਲਾ ਸਕੂਲ ਤੋਂ ਲਾਪਤਾ ਵਿਦਿਆਰਥੀ ਕੋਈ ਖਾਈ ਤੋਂ ਮਿਲੇ

ਪੁਲੀਸ ਨੇ ਪੰਜਾਬ, ਹਿਮਾਚਲ ਅਤੇ ਹਰਿਆਣਾ ਨੇ ਸਬੰਧਤ ਵਿਦਿਆਰਥੀ ਲੱਭ ਕੇ ਮਾਪਿਆਂ ਦੇ ਸਪੁਰਦ ਕੀਤੇ; ਇਕ ਵਿਅਕਤੀ ਗ੍ਰਿਫ਼ਤਾਰ
ਸੰਕੇਤਕ ਤਸਵੀਰ।
Advertisement

ਇੱਥੋ ਦੇ ਵੱਕਾਰੀ ਸਕੂਲ ਦੇ ਤਿੰਨ ਵਿਦਿਆਰਥੀ ਜੋ ਕਿ ਸ਼ਨਿਚਰਵਾਰ ਨੁੂੰ ਲਾਪਤਾ ਹੋ ਗਏ ਸਨ, ਕੋਟਖਾਈ ਖੇਤਰ ਤੋਂ ਮਿਲੇ ਗਏ ਹਨ। ਪੁਲੀਸ ਨੇ ਦੱਸਿਆ ਕਿ ਤਿੰਨ ਵਿਦਿਆਰਥੀ ਅੰਗਦ, ਹਿਤੇਂਦਰ ਅਤੇ ਵਿਦਾਂਸ਼ ਕੋਟਖਾਈ ਦੇ ਇੱਕ ਘਰ ਵਿੱਚੋਂ ਮਿਲੇ ਹਨ ਅਤੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਟਖਾਈ ਸ਼ਿਮਲਾ ਤੋਂ ਲਗਪਗ 58 ਕਿਲੋਮੀਟਰ ਦੂਰ ਹੈ।

ਵਿਦਿਆਰਥੀਆਂ ਨੂੰ ਵੀਕਐਂਡ ‘’ਤੇ ਛੁੱਟੀ ਦਿੱਤੀ ਜਾਂਦੀ ਹੈ। ਇਹ ਲੜਕੇ ਸ਼ਨਿਚਰਵਾਰ ਦੁਪਹਿਰ 12:09 ਵਜੇ ਸਕੂਲੋਂ ਚਲੇ ਗਏ ਸਨ ਅਤੇ ਸ਼ਾਮ 5 ਵਜੇ ਤੱਕ ਵਾਪਸ ਨਹੀਂ ਆਏ, ਜਿਸ ਕਾਰਨ ਸਕੂਲ ਅਧਿਕਾਰੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੇ।।

Advertisement

ਬੱਚਿਆਂ ਦਾ ਆਖਰੀ ਟਿਕਾਣਾ ਸ਼ਨਿਚਰਵਾਰ ਦੁਪਹਿਰ ਲਗਪਗ 12.10 ਵਜੇ ਨਿਊ ਸ਼ਿਮਲਾ ’ਚ ਸੀ। ਮੁੱਢਲੀ ਜਾਣਕਾਰੀ ਦੇ ਅਨੁਸਾਰ ਉਹ ਇੱਕ ਕਾਰ ਵਿੱਚ ਸਵਾਰ ਹੋਏ ਜੋ ਸ਼ਿਮਲਾ ਦੇ ਉੱਪਰਲੇ ਖੇਤਰ ਵੱਲ ਗਈ ਸੀ। ਪੁਲੀਸ ਇਸ ਗੱਡੀ ਦਾ ਪਤਾ ਲਾ ਰਹੀ ਸੀ।

ਨਿਊ ਸ਼ਿਮਲਾ ਦੇ SHO ਮਨੋਜ ਠਾਕੁਰ ਨੇ ਦੱਸਿਆ ਕਿ ਲਾਪਤਾ ਲੜਕਿਆਂ ਦਾ ਪਤਾ ਲਾਉਣ ਲਈ ਲਗਭਗ 150 ਪੁਲੀਸ ਕਰਮਚਾਰੀ ਤਲਾਸ਼ੀ ਮੁਹਿੰਮ ਵਿੱਚ ਲੱਗੇ ਹੋਏ ਸਨ। ਸਾਈਬਰ ਟੀਮਾਂ ਕੰਮ ਕਰ ਰਹੀਆਂ ਸਨ ਅਤੇ ਡਰੋਨ ਦੀ ਸਹਾਇਤਾ ਵੀ ਲਈ ਜਾ ਰਹੀ ਸੀ। ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀ ਕੋਟਖਾਈ ਤੋਂ ਮਿਲੇ ਹਨ ਅਤੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਇੱਕ ਵਿਦਿਆਰਥੀ ਪੰਜਾਬ ਦੇ ਮੁਹਾਲੀ, ਦੂਜਾ ਹਰਿਆਣਾ ਦੇ ਕਰਨਾਲ ਅਤੇ ਤੀਜਾ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦਾ ਹੈ। ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਮਾਪੇ ਸ਼ਿਮਲਾ ਪਹੁੰਚੇ। ਇਹ ਮਾਮਲਾ ਸ਼ਨਿਚਰਵਾਰ ਨੂੰ ਨਿਊ ਸ਼ਿਮਲਾ ਥਾਣੇ ਵਿੱਚ ਭਾਰਤੀ ਨਿਆ ਸੰਹਿਤਾ (ਨਾਬਾਲਗਾਂ ਨੂੰ ਅਗਵਾ ਕਰਨਾ) ਦੀ ਧਾਰਾ 137ਬੀ ਦੇ ਤਹਿਤ ਦਰਜ ਕੀਤਾ ਗਿਆ ਸੀ।

Advertisement
Tags :
#ClassVIStudents#MissingBoys#SchoolMissing#SearchForMissing#ShimlaMissingStudents#ShimlaOutingIndiaNewspoliceinvestigationShimlaNews