Shimla Road Accident: ਸ਼ਿਮਲਾ ਵਿਚ ਆਨੰਦਪੁਰ-ਮੇਹਲੀ ਰੋਡ ’ਤੇ ਵਾਹਨ ਖੱਡ ’ਚ ਡਿੱਗਾ, ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਮ੍ਰਿਤਕਾਂ ਵਿਚ ਮਾਂ ਧੀ ਵੀ ਸ਼ਾਮਲ
Advertisement
ਸ਼ਿਮਲਾ, 26 ਮਾਰਚ
Shimla road accident: ਸ਼ਿਮਲਾ ਦੇ ਉਪਨਗਰੀ ਖੇਤਰ ਵਿੱਚ ਆਨੰਦਪੁਰ-ਮੇਹਲੀ ਰੋਡ ’ਤੇ ਵਾਹਨ ਦੇ ਡੂੰਘੀ ਖੱਡ ਵਿੱਚ ਡਿੱਗਣ ਕਰਕੇ ਇੱਕ ਮਹਿਲਾ ਤੇ ਉਸ ਦੀ ਧੀ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
Advertisement
ਇਹ ਘਟਨਾ ਮੰਗਲਵਾਰ ਦੇਰ ਰਾਤ ਲਾਲਪਾਣੀ ਪੁਲ ਨੇੜੇ ਵਾਪਰੀ, ਜਿਸ ਵਿਚ ਚਾਰਾਂ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮ੍ਰਿਤਕਾਂ ਦੀ ਪਛਾਣ ਜੈ ਸਿੰਘ ਨੇਗੀ (40), ਮੁਕੁਲ (10), ਰੂਪਾ (45) ਅਤੇ ਉਨ੍ਹਾਂ ਦੀ 14 ਸਾਲਾ ਧੀ ਪ੍ਰਗਤੀ ਵਜੋਂ ਹੋਈ ਹੈ। ਇਹ ਸਾਰੇ ਸ਼ਿਮਲਾ ਦੇ ਰਹਿਣ ਵਾਲੇ ਸਨ।
Advertisement