ਸ਼ਿਲਪਾ ਸ਼ੈੱਟੀ ਨੇ ਬੰਬੇ ਹਾਈ ਕੋਰਟ ’ਚੋਂ ਅਰਜ਼ੀ ਵਾਪਸ ਲਈ
ਪਤੀ ਰਾਜ ਕੁੰਦਰਾ ਨਾਲ 60 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਕੇਸ ਵਿੱਚ ਫਸੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗਣ ਸਬੰਧੀ ਆਪਣੀ ਅਰਜ਼ੀ ਵਾਪਸ ਲੈ ਲਈ ਹੈ ਕਿਉਂਕਿ...
Advertisement
ਪਤੀ ਰਾਜ ਕੁੰਦਰਾ ਨਾਲ 60 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਕੇਸ ਵਿੱਚ ਫਸੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗਣ ਸਬੰਧੀ ਆਪਣੀ ਅਰਜ਼ੀ ਵਾਪਸ ਲੈ ਲਈ ਹੈ ਕਿਉਂਕਿ ਉਸ ਦੀ ਵਿਦੇਸ਼ ਯਾਤਰਾ ਦੀ ਯੋਜਨਾ ਰੱਦ ਹੋ ਗਈ ਹੈ। ਸ਼ੈੱਟੀ ਦੇ ਵਕੀਲ ਨਿਰੰਜਣ ਮੁੰਦਰਗੀ ਨੇ ਚੀਫ ਜਸਟਿਸ ਸ੍ਰੀ ਚੰਦਰਸ਼ੇਖਰ ਤੇ ਜਸਟਿਸ ਗੌਤਮ ਅੰਖਡ ਦੇ ਬੈਂਚ ਕੋਲ ਦਾਇਰ ਹਲਫ਼ਨਾਮੇ ’ਚ ਕਿਹਾ ਕਿ ਉਸ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਹੈ। ਉਸ ਨੇ ਕਿਹਾ, ‘ਜਦੋਂ ਉਸ ਦੀ ਤੇ ਉਸ ਦੇ ਪਤੀ ਦੀ ਵਿਦੇਸ਼ ਯਾਤਰਾ ਦੀ ਯੋਜਨਾ ਹੋਵੇਗੀ ਉਹ ਇਜਾਜ਼ਤ ਲਈ ਅਦਾਲਤ ’ਚ ਮੁੜ ਅਰਜ਼ੀ ਦਾਇਰ ਕਰ ਦੇਣਗੇ।’ -ਪੀਟੀਆਈ
Advertisement
Advertisement