ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Shefali Jariwala ਦਾ ਪੋਸਟਮਾਰਟਮ ਹੋਇਆ, ਡਾਕਟਰਾਂ ਨੇ ਮੌਤ ਦੇ ਕਾਰਨਾਂ ਬਾਰੇ ਰਾਏ ‘ਰਾਖਵੀਂ’ ਰੱਖੀ: ਪੁਲੀਸ

Shefali Jariwala's autopsy conducted; opinion about cause of death ‘reserved': Police
Advertisement

ਮੁੰਬਈ, 28 ਜੂਨ

ਅਦਾਕਾਰਾ ਸ਼ੇਫਾਲੀ ਜਰੀਵਾਲਾ ਦੀ ਮ੍ਰਿਤਕ ਦੇਹ ਦਾ ਅੱਜ ਇਥੇ ਪੋਸਟਮਾਰਟਮ ਕੀਤਾ ਗਿਆ। ਪੁਲੀਸ ਮੁਤਾਬਕ ਡਾਕਟਰਾਂ ਨੇ ਅਦਾਕਾਰਾ ਦੀ ਮੌਤ ਦੇ ਕਾਰਨਾਂ ਬਾਰੇ ਆਪਣੀ ਰਾਇ ‘ਰਾਖਵੀਂ’ ਰੱਖ ਲਈ ਹੈ। ਅਧਿਕਾਰੀ ਨੇ ਕਿਹਾ ਕਿ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ, ਜਿਸ ਕਰਕੇ ਮੁੰਬਈ ਪੁਲੀਸ ਨੇ ਹਾਲ ਦੀ ਘੜੀ ਐਕਸੀਡੈਂਟਲ ਮੌਤ ਦੀ ਰਿਪੋਰਟ ਦਰਜ ਕੀਤੀ ਹੈ।

Advertisement

ਅਧਿਕਾਰੀ ਨੇ ਕਿਹਾ ਕਿ ਪੁਲੀਸ ਨੂੰ ਅਦਾਕਾਰਾ ਦੀ ਮੌਤ ਬਾਰੇ ਸ਼ਨਿੱਚਰਵਾਰ ਵੱਡੇ ਤੜਕੇ 1 ਵਜੇ ਦੇ ਕਰੀਬ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਕੂਪਰ ਹਸਪਤਾਲ ਵਿਚ ਭੇਜ ਦਿੱਤੀ। ਅਧਿਕਾਰੀ ਨੇ ਕਿਹਾ, ‘‘ਪੋਸਟਮਾਰਟਮ ਹੋ ਗਿਆ ਹੈ, ਪਰ ਮੌਤ ਦੇ ਕਾਰਨਾਂ ਬਾਰੇ ਰਾਏ ਰਾਖਵੀਂ ਰੱਖੀ ਗਈ ਹੈ। ਮੁੱਢਲੀ ਜਾਣਕਾਰੀ ਦੇ ਆਧਾਰ ’ਤੇ ਇਹ ਇੱਕ ਕੁਦਰਤੀ ਮੌਤ ਜਾਪਦੀ ਹੈ, ਅਤੇ ਕੁਝ ਵੀ ਸ਼ੱਕੀ ਨਹੀਂ ਜਾਪਦਾ।’’

ਜਰੀਵਾਲਾ ਨੂੰ ਸ਼ੁੱਕਰਵਾਰ ਰਾਤ ਨੂੰ ਉਸ ਦੇ ਪਤੀ ਅਦਾਕਾਰ ਪਰਾਗ ਤਿਆਗੀ ਨੇ ਮੁੰਬਈ ਦੇ ਬੈਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਦਾਖਲ ਕਰਵਾਇਆ ਸੀ। ਹਸਪਤਾਲ ਵਿਚਲੇ ਇਕ ਸੂਤਰ ਨੇ ਕਿਹਾ, ‘‘ਜਰੀਵਾਲਾ ਨੂੰ ਸ਼ੁੱਕਰਵਾਰ ਰਾਤ 11:15 ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ। ਡਿਊਟੀ ’ਤੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।’’

ਅਧਿਕਾਰੀ ਨੇ ਕਿਹਾ ਕਿ ਉਸ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਮੋਬਾਈਲ ਫੋਰੈਂਸਿਕ ਯੂਨਿਟ ਅਤੇ ਇੱਕ ਪੁਲੀਸ ਟੀਮ ਅਦਾਕਾਰਾ ਦੇ ਗੋਲਡਨ ਰੇਅਜ਼-ਵਾਈ ਇਮਾਰਤ ਵਿਚਲੇ ਅਪਾਰਟਮੈਂਟ ਪਹੁੰਚੀ। ਜਰੀਵਾਲਾ ਆਪਣੇ ਗੀਤ ‘ਕਾਂਟਾ ਲਗਾ’ ਕਰਕੇ ਮਕਬੂਲ ਹੋਈ ਸੀ। ਉਸ ਨੇ ਆਪਣੇ ਪਤੀ ਨਾਲ ਡਾਂਸ ਸ਼ੋਅ ‘ਨੱਚ ਬਲੀਏ’ ਤੇ ਮਗਰੋਂ ਸਲਮਾਨ ਖਾਨ ਦੀ ਮੇਜ਼ਬਾਨੀ ਵਾਲੇ "ਬਿੱਗ ਬੌਸ 13" ਵਰਗੇ ਰਿਐਲਿਟੀ ਸ਼ੋਅ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। -ਪੀਟੀਆਈ

Advertisement
Tags :
Shefali Jariwala