ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Share Market: ਭਾਰਤੀ ਸ਼ੇਅਰ ਬਾਜ਼ਾਰ ’ਚ ਉਤਰਾਅ-ਚੜਾਅ ਜਾਰੀ, ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ

Share Market:
Advertisement

ਮੁੰਬਈ, 27 ਫਰਵਰੀ

ਸ਼ੇਅਰ ਮਾਰਕੀਟ ਸਬੰਧੀ ਮਿਲੇ-ਜੁਲੇ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਭਾਰਤੀ ਬੈਂਚਮਾਰਕ ਸੂਚਕ ਲਗਭਗ ਸਥਿਰ ਖੁੱਲ੍ਹੇ ਕਿਉਂਕਿ ਸ਼ੁਰੂਆਤੀ ਕਾਰੋਬਾਰ ’ਚ ਵਿੱਤੀ ਸੇਵਾਵਾਂ ਅਤੇ ਧਾਤੂ ਖੇਤਰਾਂ ’ਚ ਖਰੀਦਦਾਰੀ ਦੇਖਣ ਨੂੰ ਮਿਲੀ। ਸਵੇਰੇ ਕਰੀਬ 9.31 ਵਜੇ ਸੈਂਸੈਕਸ 9.44 ਅੰਕ ਜਾਂ 0.01 ਫੀਸਦੀ ਚੜ੍ਹ ਕੇ 74,592.68 ’ਤੇ ਕਾਰੋਬਾਰ ਕਰ ਰਿਹਾ ਸੀ ਜਦਕਿ ਨਿਫਟੀ 6.30 ਅੰਕ ਜਾਂ 0.03 ਫੀਸਦੀ ਚੜ੍ਹ ਕੇ 22,553.85 ’ਤੇ ਕਾਰੋਬਾਰ ਕਰ ਰਿਹਾ ਸੀ।

Advertisement

ਇਸ ਦੌਰਾਨ ਸੈਂਸੈਕਸ ਪੈਕ ਵਿੱਚ ਬਜਾਜ ਫਾਈਨਾਂਸ, ਇੰਡਸਇੰਡ ਬੈਂਕ, ਬਜਾਜ ਫਿਨਸਰਵ, ਐਮਐਂਡਐਮ, ਟਾਟਾ ਸਟੀਲ, ਐੱਚਡੀਐੱਫਸੀ ਬੈਂਕ, ਜ਼ੋਮੈਟੋ, ਸਨ ਫਾਰਮਾ, ਆਈਸੀਆਈਸੀਆਈ ਬੈਂਕ ਅਤੇ ਭਾਰਤੀ ਏਅਰਟੈੱਲ ਸਭ ਤੋਂ ਵੱਧ ਲਾਭਕਾਰੀ ਸਨ। ਜਦੋਂ ਕਿ ਅਲਟ੍ਰਾਟੈੱਕ ਸੀਮਿੰਟ, ਟੈੱਕ ਮਹਿੰਦਰਾ, ਏਸ਼ੀਅਨ ਪੇਂਟਸ, ਇੰਫੋਸਿਸ, ਐਕਸਿਸ ਬੈਂਕ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਸਭ ਤੋਂ ਵੱਧ ਘਾਟੇ ’ਚ ਰਹੇ।

ਉਧਰ ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 22 ਪੈਸੇ ਡਿੱਗ ਕੇ 87.41 ’ਤੇ ਆ ਗਿਆ। -ਪੀਟੀਆਈ

Advertisement
Tags :
BSE SensexIndian Stock MarketNSEshareShare Marketstock market news