ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ ਦਾ ਸ਼ਰਦ ਪਵਾਰ ’ਤੇ ਅਸਰ ਨਹੀਂ: ਸੰਜੈ ਰਾਊੁਤ
ਸ਼ਿਵ ਸੈਨਾ ਨੇਤਾ ਨੇ ‘ਸਰਕਸ’ ਬਹੁਤੀ ਦੇਰ ਨਾ ਚੱਲਣ ਦਾ ਦਾਅਵਾ ਕੀਤਾ
Advertisement
ਮੁੰਬਈ, 2 ਜੁਲਾਈ
ਸ਼ਿਵ ਸੈਨਾ (ਊਧਵ ਬਾਲ ਠਾਕਰੇ) ਨੇਤਾ ਸੰਜੈ ਰਾਊਤ ਨੇ ਕਿਹਾ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ’ਤੇ ਆਪਣੀ ਪਾਰਟੀ ’ਚ ਫੁੱਟ ਦਾ ਕੋਈ ਅਸਰ ਨਹੀਂ ਹੈ ਅਤੇ ਉਹ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦੇ ਹਨ। ਮਹਾਰਾਸ਼ਟਰ ਵਿੱਚ ਵਾਪਰੇ ਸਿਆਸੀ ਘਟਨਾਕ੍ਰਮ ਬਾਰੇ ਇੱਕ ਟਵੀਟ ’ਚ ਰਾਊਤ ਨੇ ਕਿਹਾ, ‘‘ਮੈਂ, ਐੱਨਸੀਪੀ ਨੇਤਾ ਸ਼ਰਦ ਪਵਾਰ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਅਡੋਲ ਹਨ ਅਤੇ ਲੋਕਾਂ ਦਾ ਸਮਰਥਨ ਉਨ੍ਹਾਂ ਦੇ ਨਾਲ ਹੈ। ਅਸੀਂ ਊਧਵ ਠਾਕਰੇ ਨਾਲ ਨਵੀਂ ਸ਼ੁਰੂਅਾਤ ਕਰ ਸਕਦੇ ਹਾਂ। ਸ਼ਿਵ ਸੈਨਾ (ਯੂਟੀਬੀ) ਨੇਤਾ ਨੇ ਸਿਆਸੀ ਪਾਰਟੀਆਂ ਵਿੱਚ ਫੁੱਟ ਰਾਹੀਂ ਸਰਕਾਰ ਬਣਾਉਣ ਦੇ ਸਪੱਸ਼ਟ ਹਵਾਲੇ ਨਾਲ ਕਿਹਾ ਕਿ ਮਹਾਰਾਸ਼ਟਰ ਦੇ ਲੋਕ ਅਜਿਹੀ ‘ਸਰਕਸ’ ਨੂੰ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਨਗੇ। ਸੰਜੈ ਰਾਊਤ ਨੇ ਅਜੀਤ ਪਵਾਰ, ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਭਾਜਪਾ ਦੇ ਸਬੰਧ ਵਿੱਚ ਕਿਹਾ, ‘‘ ਅਜਿਹਾ ਲੱਗਦਾ ਹੈ ਕਿ ਕੁਝ ਮਹਾਰਾਸ਼ਟਰ ਦ ਰਾਜਨੀਤੀ ਨੂੰ ਪੂਰੀ ਤਰ੍ਹਾਂ ਖਰਾਬ ਕਰਨ ਲਈ ਦ੍ਰਿੜ ਹਨ। ਉਨ੍ਹਾਂ ਨੂੰ ਆਪਣੇ ਚੁਣੇ ਹੋਏ ਰਾਹ ’ਤੇ ਅੱਗੇ ਵਧਣ ਦਿਓ।’’
Advertisement
Advertisement