ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਜੀਤ ਪਵਾਰ ਵੱਲੋਂ ਸੱਦੀ ਮੀਟਿੰਗ ਵਿੱਚ ਐੱਨਸੀਪੀ ਦੇ 53 ਵਿਚੋਂ 35 ਵਿਧਾਇਕ ਪੁੱਜੇ

ਸ਼ਰਦ ਦੀ ਮੀਟਿੰਗ ’ਚ 13 ਵਿਧਾਇਕ, 3 ਵਿਧਾਨ ਪਰਿਸ਼ਦ ਮੈਂਬਰ ਤੇ 5 ਸੰਸਦ ਮੈਂਬਰ ਹਾਜ਼ਰ
Advertisement

ਮੁੰਬਈ, 5 ਜੁਲਾਈ

ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਸਾਰੇ ਵਿਧਾਇਕਾਂ ਨੂੰ ਅੱਜ ਮੁੰਬਈ 'ਚ ਅਹਿਮ ਬੈਠਕ 'ਚ ਸ਼ਾਮਲ ਹੋਣ ਲਈ ਵ੍ਹਿਪ ਜਾਰੀ ਕੀਤੀ, ਜਦਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ 'ਚ ਵਿਰੋਧੀ ਧੜੇ ਨੇ ਵੀ ਇੱਥੇ ਪਾਰਟੀ ਵਿਧਾਇਕਾਂ ਦੀ ਵੱਖਰੀ ਮੀਟਿੰਗ ਬੁਲਾਈ। ਪ੍ਰਾਪਤ ਜਾਣਕਾਰੀ ਮੁਤਾਬਕ ਅਜੀਤ ਪਵਾਰ ਵੱਲੋਂ ਸੱਦੀ ਮੀਟਿੰਗ ਵਿੱਚ ਐੱਨਸੀਪੀ ਦੇ ਕੁੱਲ 53 ਵਿਧਾਇਕਾਂ ਵਿਚੋਂ 35 ਵਿਧਾਇਕ ਤੇ ਵਿਧਾਨ ਪਰਿਸ਼ਦ ਦੇ 8 ਵਿਚੋਂ 5 ਮੈਂਬਰ ਸ਼ਾਮਲ ਹੋਏ। ਵਿਧਾਨ ਸਭਾ ’ਚ ਅਯੋਗ ਹੋਣ ਬਚਣ ਲੲੀ ਇਸ ਧੜੇ ਨੂੰ 36 ਵਿਧਾਇਕਾਂ ਦੀ ਲੋੜ ਹੈ। ਦੂਜੇ ਪਾਸੇ ਸ਼ਰਦ ਪਵਾਰ ਵੱਲੋਂ ਸੱਦੀ ਮੀਟਿੰਗ ਵਿੱਚ ਪਾਰਟੀ ਦੇ 13 ਵਿਧਾਇਕ, 3 ਵਿਧਾਨ ਪਰਿਸ਼ਦ ਮੈਂਬਰ ਤੇ 5 ਸੰਸਦ ਮੈਂਬਰ ਹਾਜ਼ਰ ਸਨ।

Advertisement

Advertisement
Tags :
ਅਜੀਤਐੱਨਸੀਪੀਸੱਦੀਸੱਦੀਆਂਦੀਆਂਧੜਿਆਂਪਵਾਰਪੁੱਜੇ,ਬੈਠਕਭਤੀਜੇਮੀਟਿੰਗਮੀਟਿੰਗਾਂਵੱਲੋਂਵਿੱਚਵਿੱਚੋਂਵਿਧਾਇਕ