ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਜੀਓ ਗੋਰ ਹੋਣਗੇ ਭਾਰਤ ਵਿੱਚ ਅਮਰੀਕੀ ਸਫ਼ੀਰ

ਟਰੰਪ ਨੇ ਆਪਣੇ ਨੇਡ਼ਲੇ ਸਾਥੀ ਨੂੰ ਕੀਤਾ ਨਾਮਜ਼ਦ
Advertisement

ਡੋਨਲਡ ਟਰੰਪ ਦੇ ਨੇੜਲੇ ਸਰਜੀਓ ਗੋਰ (38) ਭਾਰਤ ’ਚ ਅਮਰੀਕਾ ਦੇ ਸਫ਼ੀਰ ਹੋਣਗੇ। ਟਰੰਪ ਨੇ ਵ੍ਹਾਈਟ ਹਾਊਸ ਰਾਸ਼ਟਰਪਤੀ ਪਰਸੋਨਲ ਦਫ਼ਤਰ ਦੇ ਡਾਇਰੈਕਟਰ ਗੋਰ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਹੈ। ਸੈਨੇਟ ਤੋਂ ਮਨਜ਼ੂਰੀ ਮਿਲਣ ਤੱਕ ਗੋਰ ਆਪਣੇ ਮੌਜੂਦਾ ਅਹੁਦੇ ’ਤੇ ਰਹਿਣਗੇ। ਇਸ ਤੋਂ ਪਹਿਲਾਂ ਐਰਿਕ ਗਾਰਸੇਟੀ ਜਨਵਰੀ 2025 ਤੱਕ ਭਾਰਤ ’ਚ ਅਮਰੀਕੀ ਸਫ਼ੀਰ ਸਨ। ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਅਮਰੀਕਾ ਅਤੇ ਭਾਰਤ ਵਿਚਾਲੇ ਟੈਰਿਫ ਕਾਰਨ ਤਣਾਅ ਚੱਲ ਰਿਹਾ ਹੈ। ਸੋਸ਼ਲ ਮੀਡੀਆ ਪੋਸਟ ’ਚ ਟਰੰਪ ਨੇ ਕਿਹਾ, ‘‘ਗੋਰ ਮੇਰਾ ਚੰਗਾ ਦੋਸਤ ਹੈ ਅਤੇ ਉਹ ਕਈ ਸਾਲਾਂ ਤੋਂ ਮੇਰੇ ਨਾਲ ਹੈ। ਮੈਂ ਸਰਜੀਓ ਗੋਰ ਨੂੰ ਭਾਰਤ ਦੇ ਅਗਲੇ ਅਮਰੀਕੀ ਸਫ਼ੀਰ ਵਜੋਂ ਨਾਮਜ਼ਦ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।’’ ਟਰੰਪ ਨੇ ਕਿਹਾ ਕਿ ਗੋਰ ਦੱਖਣੀ ਅਤੇ ਮੱਧ ਏਸ਼ਿਆਈ ਮਾਮਲਿਆਂ ਦੇ ਵਿਸ਼ੇਸ਼ ਸਫ਼ੀਰ ਵਜੋਂ ਵੀ ਸੇਵਾਵਾਂ ਨਿਭਾਉਣਗੇ। ਟਰੰਪ ਨੇ ਇਕ ਪੋਸਟ ’ਚ ਕਿਹਾ, ‘‘ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਖ਼ਿੱਤੇ ਲਈ ਇਹ ਅਹਿਮ ਹੈ ਕਿ ਮੇਰੇ ਕੋਲ ਕੋਈ ਅਜਿਹਾ ਵਿਅਕਤੀ ਹੈ ਜਿਸ ’ਤੇ ਮੈਂ ਪੂਰੀ ਤਰ੍ਹਾਂ ਭਰੋਸਾ ਕਰ ਸਕਦਾ ਹਾਂ ਜੋ ਮੇਰੇ ਏਜੰਡੇ ਨੂੰ ਪੂਰਾ ਕਰੇਗਾ।’’ ਗੋਰ ਨੇ ਕਿਹਾ ਕਿ ਅਮਰੀਕਾ ਦੀ ਨੁਮਾਇੰਦਗੀ ਕਰਨ ਦਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੋਵੇਗਾ।

ਅਮਰੀਕਾ ਲਈ ਡਾਕ ਸੇਵਾਵਾਂ ਆਰਜ਼ੀ ਤੌਰ ’ਤੇ ਮੁਅੱਤਲ

ਨਵੀਂ ਦਿੱਲੀ: ਸੰਚਾਰ ਮੰਤਰਾਲੇ ਨੇ ਅੱਜ ਦੱਸਿਆ ਕਿ ਅਮਰੀਕੀ ਕਸਟਮ ਵਿਭਾਗ ਵੱਲੋਂ ਜਾਰੀ ਕੀਤੇ ਨਵੇਂ ਮਾਪਦੰਡ ’ਚ ਸਪੱਸ਼ਟ ਨਾ ਹੋਣ ਕਾਰਨ ਕਾਰਨ ਹਵਾਈ ਢੋਆ-ਢੁਆਈ ਕੰਪਨੀਆਂ ਨੇ ਅਮਰੀਕਾ ਜਾਣ ਵਾਲੀ ਡਾਕ ਲਿਜਾਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਸ ਕਾਰਨ ਅਮਰੀਕਾ ਲਈ ਡਾਕ ਸੇਵਾਵਾਂ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਸੌ ਅਮਰੀਕੀ ਡਾਲਰ ਤੱਕ ਦੇ ਪੱਤਰਾਂ, ਦਸਤਾਵੇਜ਼ਾਂ ਤੇ ਤੋਹਫ਼ਿਆਂ ਜਿਹੀਆਂ ਵਸਤਾਂ ਲਈ ਸੇਵਾਵਾਂ ਜਾਰੀ ਰਹਿਣਗੀਆਂ। ਅਮਰੀਕੀ ਪ੍ਰਸ਼ਾਸਨ ਨੇ 30 ਜੁਲਾਈ ਨੂੰ ਜਾਰੀਕ ਹੁਕਮ ’ਚ ਕਿਹਾ ਸੀ ਕਿ ਸੌ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੇ ਸਾਮਾਨ ’ਤੇ 29 ਅਗਸਤ ਤੋਂ ਅਮਰੀਕਾ ’ਚ ਕਸਟਮ ਡਿਊਟੀ ਲੱਗੇਗੀ। ਕਾਰਜਕਾਰੀ ਹੁਕਮ ਅਨੁਸਾਰ, ‘ਕੌਮਾਂਤਰੀ ਡਾਕ ਨੈੱਟਵਰਕ ਰਾਹੀਂ ਖੇਪ ਪਹੁੰਚਾਉਣ ਵਾਲੇ ਜਹਾਜ਼ਾਂ ਨੂੰ ਡਾਕ ’ਤੇ ਟੈਕਸ ਦੇਣਾ ਤੇ ਉਸ ਦਾ ਭੁਗਤਾਨ ਕਰਨਾ ਜ਼ਰੂਰੀ ਹੈ।’

Advertisement

Advertisement