ਸੀਨੀਅਰ ਪੱਤਰਕਾਰ ਤੇ ਲੇਖਕ ਟੀ ਜੇ ਐੱਸ ਜੌਰਜ ਦਾ ਦੇਹਾਂਤ
ਮਸ਼ਹੂਰ ਪੱਤਰਕਾਰ ਤੇ ਲੇਖਕ ਥਾਇਲ ਜੈਕਬ ਜੌਰਜ ਦਾ ਸ਼ੁੱਕਰਵਾਰ ਨੂੰ ਇੱਥੇ ਇੱਕ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 97 ਸਾਲਾਂ ਦੇ ਸਨ। ਉਨ੍ਹਾਂ ਨੂੰ ਟੀ ਜੇ ਐੱਸ ਜੌਰਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਪਦਮ ਭੂਸ਼ਨ ਨਾਲ ਸਨਮਾਨਿਤ...
Advertisement
ਮਸ਼ਹੂਰ ਪੱਤਰਕਾਰ ਤੇ ਲੇਖਕ ਥਾਇਲ ਜੈਕਬ ਜੌਰਜ ਦਾ ਸ਼ੁੱਕਰਵਾਰ ਨੂੰ ਇੱਥੇ ਇੱਕ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 97 ਸਾਲਾਂ ਦੇ ਸਨ। ਉਨ੍ਹਾਂ ਨੂੰ ਟੀ ਜੇ ਐੱਸ ਜੌਰਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਪਦਮ ਭੂਸ਼ਨ ਨਾਲ ਸਨਮਾਨਿਤ ਜੌਰਜ ਆਪਣੀਆਂ ਤਿੱਖੀਆਂ ਟਿੱਪਣੀਆਂ ਤੇ ਵਿਅੰਗ ਭਰਪੂਰ ਲੇਖਣੀ ਲਈ ਜਾਣੇ ਜਾਂਦੇ ਸਨ। ਉਹ ‘ਦਿ ਨਿਊ ਇੰਡੀਅਨ ਐਕਸਪ੍ਰੈੱਸ’ ਦੇ ਸੰਪਾਦਕੀ ਸਲਾਹਕਾਰ ਸਨ ਅਤੇ ਆਪਣੇ ਬਹੁ-ਚਰਚਿਤ ਹਫ਼ਤਾਵਾਰੀ ਕਾਲਮ ‘ਪੁਆਇੰਟ ਆਫ ਵਿਊ’ ਲਈ ਮਸ਼ਹੂਰ ਸਨ। ਇਹ ਕਾਲਮ ਉਹ 2022 ਤੱਕ ਲਗਾਤਾਰ 25 ਸਾਲ ਤੇ 94 ਸਾਲ ਦੀ ਉਮਰ ਤੱਕ ਲਿਖਦੇ ਰਹੇ। ਜੌਰਜ ਮੂਲ ਰੂਪ ’ਚ ਕੇਰਲ ਦੇ ਵਸਨੀਕ ਸਨ ਪਰ ਉਨ੍ਹਾਂ ਵਧੇਰੇ ਜੀਵਨ ਬੰਗਲੂਰੂ ’ਚ ਬਿਤਾਇਆ। ਉਨ੍ਹਾਂ ਦੇ ਪਰਿਵਾਰ ’ਚ ਬੱਚੇ ਸ਼ੀਬਾ ਥਾਇਲ ਤੇ ਲੇਖਕ-ਕਵੀ ਜੀਤ ਥਾਇਲ ਹਨ।
Advertisement
Advertisement