ਮਹਿਲਾ ਸਹਿਕਰਮੀ ਨੂੰ ਅਸ਼ਲੀਲ ਸੰਦੇਸ਼ ਭੇਜਣਾ ਗ਼ੈਰ-ਮੁਨਾਸਿਬ: ਹਾਈ ਕੋਰਟ
ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਵਿਆਹੁਤਾ ਵਰਦੀਧਾਰੀ ਅਧਿਕਾਰੀ ਦਾ ਦੂਜੀ ਔਰਤ ਨਾਲ ਸਬੰਧ ਬਣਾਉਣਾ ਤੇ ਉਸ ਨੂੰ ਅਸ਼ਲੀਲ ਸੰਦੇਸ਼ ਭੇਜਣਾ ‘ਵਰਦੀਧਾਰੀ ਬਲ ਦੇ ਅਧਿਕਾਰੀ ਲਈ ਗ਼ੈਰ-ਮੁਨਾਸਿਬ’ ਹੈ। ਅਦਾਲਤ ਨੇ ਇਹ ਟਿੱਪਣੀ ਸੀ ਆਈ ਐੱਸ ਐੱਫ ਦੇ ਇੱਕ ਸਬ-ਇੰਸਪੈਕਟਰ...
Advertisement
ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਵਿਆਹੁਤਾ ਵਰਦੀਧਾਰੀ ਅਧਿਕਾਰੀ ਦਾ ਦੂਜੀ ਔਰਤ ਨਾਲ ਸਬੰਧ ਬਣਾਉਣਾ ਤੇ ਉਸ ਨੂੰ ਅਸ਼ਲੀਲ ਸੰਦੇਸ਼ ਭੇਜਣਾ ‘ਵਰਦੀਧਾਰੀ ਬਲ ਦੇ ਅਧਿਕਾਰੀ ਲਈ ਗ਼ੈਰ-ਮੁਨਾਸਿਬ’ ਹੈ। ਅਦਾਲਤ ਨੇ ਇਹ ਟਿੱਪਣੀ ਸੀ ਆਈ ਐੱਸ ਐੱਫ ਦੇ ਇੱਕ ਸਬ-ਇੰਸਪੈਕਟਰ ਜਿਸ ’ਤੇ ਮਹਿਲਾ ਸਹਿਕਰਮੀ ਨੂੰ ਅਢੁੱਕਵੇਂ ਸੰਦੇਸ਼ਾਂ ਤੇ ਫ਼ੋਨ ਕਾਲਾਂ ਰਾਹੀਂ ਜਿਨਸੀ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਸੀ, ਦੀ ਸਜ਼ਾ ਬਰਕਰਾਰ ਰੱਖਦਿਆਂ ਕੀਤੀ। ਅਦਾਲਤ ਨੇ ਉਸ ਨੂੰ ਦੋ ਸਾਲ ਤਨਖਾਹ ਕਟੌਤੀ ਦੀ ਸਜ਼ਾ ਦਿੱਤੀ ਸੀ। ਜਸਟਿਸ ਸੁਬਰਾਮਨੀਅਮ ਪ੍ਰਸਾਦ ਅਤੇ ਵਿਮਲ ਕੁਮਾਰ ਯਾਦਵ ਦੇ ਬੈਂਚ ਨੇ 22 ਸਤੰਬਰ ਨੂੰ ਪਾਸ ਕੀਤੇ ਤੇ 14 ਅਕਤੂਬਰ ਨੂੰ ਅਦਾਲਤ ਦੀ ਵੈੱਬਸਾਈਟ ’ਤੇ ਉਪਲਬਧ ਕਰਵਾਏ ਫੈਸਲੇ ਵਿੱਚ ਕਿਹਾ, ‘ਜਿਵੇਂ ਜਾਂਚ ਪ੍ਰਕਿਰਿਆਵਾਂ ਤੇ ਪੁਨਰ ਨਿਰੀਖਣ ਅਥਾਰਟੀ ਨੇ ਦੱਸਿਆ ਹੈ ਕਿ ਪਟੀਸ਼ਨਰ ਨੂੰ ਅਸ਼ਲੀਲ ਸੰਦੇਸ਼ ਭੇਜਣ ਦਾ ਕੋਈ ਅਧਿਕਾਰ ਨਹੀਂ।’’
Advertisement
Advertisement