ਸੰਸਦੀ ਕੰਪਲੈਕਸ ’ਚ ਸੁਰੱਖਿਆ ਕੁਤਾਹੀ, ਵਿਅਕਤੀ ਵੱਲੋਂ ਕੰਧ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼
Security breach at Parliament: ਸੰਸਦ ਭਵਨ ਕੰਪਲੈਕਸ ਵਿਚ ਸ਼ੁੱਕਰਵਾਰ ਸਵੇਰੇ ਸੁਰੱਖਿਆ ’ਚ ਵੱਡੀ ਕੁਤਾਹੀ ਦੇਖਣ ਨੂੰ ਮਿਲੀ ਹੈ। ਅੱਜ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਇਕ ਵਿਅਕਤੀ ਨੇ ਸੰਸਦ ਦੀ ਕੰਧ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਥੇ...
Advertisement
Security breach at Parliament: ਸੰਸਦ ਭਵਨ ਕੰਪਲੈਕਸ ਵਿਚ ਸ਼ੁੱਕਰਵਾਰ ਸਵੇਰੇ ਸੁਰੱਖਿਆ ’ਚ ਵੱਡੀ ਕੁਤਾਹੀ ਦੇਖਣ ਨੂੰ ਮਿਲੀ ਹੈ।
ਅੱਜ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਇਕ ਵਿਅਕਤੀ ਨੇ ਸੰਸਦ ਦੀ ਕੰਧ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਥੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਫੌਰੀ ਚੌਕਸੀ ਵਰਤਦਿਆਂ ਉਸ ਨੂੰ ਫੜ ਲਿਆ ਤੇ ਪੁਲੀਸ ਹਵਾਲੇ ਕਰ ਦਿੱਤਾ।
Advertisement
ਅਧਿਕਾਰਤ ਸੂਤਰਾਂ ਮੁਤਾਬਕ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਉਸ ਦੇ ਇਰਾਦਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਗੰਭੀਰ ਸੁਰੱਖਿਆ ਕੁਤਾਹੀ ਨਾਲ ਜੁੜਿਆ ਹੈ।
Advertisement