ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੁਰੱਖਿਆ ਬਲਾਂ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ ਵਿਚ ਦਹਿਸ਼ਤਗਰਦਾਂ ਦੀ ਛੁਪਣਗਾਹ ਦਾ ਪਰਦਾਫਾਸ਼

ਮੇਂਧੜ/ਜੰਮੂ, 5 ਮਈ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਜੰਗਲੀ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਛੁਪਣਗਾਹ ਦਾ ਪਰਦਾਫਾਸ਼ ਕਰਦਿਆਂ ਪੰਜ ਬਾਰੂਦੀ ਸੁਰੰਗਾਂ(ਆਈਈਡੀ) ਅਤੇ ਦੋ ਵਾਇਰਲੈੱਸ ਸੈੱਟ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਧਾ ਕਿਲੋ ਤੋਂ ਪੰਜ ਕਿਲੋਗ੍ਰਾਮ ਵਜ਼ਨੀ...
Advertisement

ਮੇਂਧੜ/ਜੰਮੂ, 5 ਮਈ

ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਜੰਗਲੀ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਛੁਪਣਗਾਹ ਦਾ ਪਰਦਾਫਾਸ਼ ਕਰਦਿਆਂ ਪੰਜ ਬਾਰੂਦੀ ਸੁਰੰਗਾਂ(ਆਈਈਡੀ) ਅਤੇ ਦੋ ਵਾਇਰਲੈੱਸ ਸੈੱਟ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਧਾ ਕਿਲੋ ਤੋਂ ਪੰਜ ਕਿਲੋਗ੍ਰਾਮ ਵਜ਼ਨੀ ਆਈਈਡੀ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ। ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਪੈੜ ਨੱਪ ਕੇ ਸਰਹੱਦੀ ਜ਼ਿਲ੍ਹੇ ਵਿੱਚ ਧਮਾਕੇ ਕਰਨ ਦੀਆਂ ਅਯੋਜਨਾਵਾਂ ਨੂੰ ਨਾਕਾਮ ਬਣਾਉਣ ਦਾ ਦਾਅਵਾ ਕੀਤਾ ਹੈ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਸੂਰਨਕੋਟ ਦੇ ਮਰਹੋਟੇ ਖੇਤਰ ਦੇ ਸੁਰਨਥਲ ਵਿਚ ਫੌਜ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਸਮੂਹ ਨੇ ਇੱਕ ਸਾਂਝੇ ਸਰਚ ਆਪਰੇਸ਼ਨ ਦੌਰਾਨ ਇਸ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਆਈਈਡੀ ਸਟੀਲ ਦੀਆਂ ਬਾਲਟੀਆਂ ਅੰਦਰ ਲੱਗੇ ਮਿਲੇ ਹਨ, ਜਦੋਂ ਕਿ ਤਿੰਨ ਹੋਰ ਟਿਫਿਨ ਬਾਕਸਾਂ ਵਿੱਚ ਪੈਕ ਕੀਤੇ ਗਏ ਸਨ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਕਿਹਾ ਕਿ ਛੁਪਣਗਾਹ ਤੋਂ ਦੋ ਵਾਇਰਲੈੱਸ ਸੈੱਟ, ਯੂਰੀਆ ਵਾਲੇ ਪੰਜ ਪੈਕੇਟ, ਇੱਕ ਪੰਜ ਲਿਟਰ ਦਾ ਗੈਸ ਸਿਲੰਡਰ, ਇੱਕ ਦੂਰਬੀਨ, ਤਿੰਨ ਟੋਪੀਆਂ, ਤਿੰਨ ਕੰਬਲ ਅਤੇ ਕੁਝ ਪੈਂਟਾਂ ਅਤੇ ਭਾਂਡੇ ਬਰਾਮਦ ਕੀਤੇ ਗਏ ਹਨ। -ਪੀਟੀਆਈ

Advertisement
Tags :
Jammu Kashmir NewsPunjabi NewsPunjabi TribunePunjabi Tribune News