ਸਕਾਟਲੈਂਡ ਦੀ ਯੂਨੀਵਰਸਿਟੀ ਨੂੰ ਭਾਰਤ ’ਚ ਕੈਂਪਸ ਬਣਾਉਣ ਦੀ ਮਨਜ਼ੂਰੀ
ਨਵੀਂ ਦਿੱਲੀ, 14 ਜੂਨ ਸਕਾਟਲੈਂਡ ਦੀ ਐਬਰਡੀਨ ਯੂਨੀਵਰਸਿਟੀ ਨੂੰ ਭਾਰਤ ’ਚ ਬਰਾਂਚ ਕੈਂਪਸ ਸਥਾਪਤ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਸ ਦੇ ਨਾਲ ਇਹ ਭਾਰਤ ’ਚ ਕੈਂਪਸ ਖੋਲ੍ਹਣ ਦੀ ਮਨਜ਼ੂਰੀ ਪ੍ਰਾਪਤ ਕਰਨ ਵਾਲੀ ਸਕਾਟਲੈਂਡ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ।...
Advertisement
ਨਵੀਂ ਦਿੱਲੀ, 14 ਜੂਨ
ਸਕਾਟਲੈਂਡ ਦੀ ਐਬਰਡੀਨ ਯੂਨੀਵਰਸਿਟੀ ਨੂੰ ਭਾਰਤ ’ਚ ਬਰਾਂਚ ਕੈਂਪਸ ਸਥਾਪਤ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਸ ਦੇ ਨਾਲ ਇਹ ਭਾਰਤ ’ਚ ਕੈਂਪਸ ਖੋਲ੍ਹਣ ਦੀ ਮਨਜ਼ੂਰੀ ਪ੍ਰਾਪਤ ਕਰਨ ਵਾਲੀ ਸਕਾਟਲੈਂਡ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਯੂਨੀਵਰਸਿਟੀ ਨੂੰ ਮੁੰਬਈ ’ਚ ਆਪਣਾ ਬਰਾਂਚ ਕੈਂਪਸ ਸਥਾਪਤ ਕਰਨ ਲਈ ਪੱਤਰ ਪ੍ਰਦਾਨ ਕੀਤਾ ਗਿਆ ਹੈ, ਜਿਸ ਦੇ 2026 ਤੱਕ ਚਾਲੂ ਹੋਣ ਦੀ ਉਮੀਦ ਹੈ। ਪ੍ਰਸਤਾਵਿਤ ਕੈਂਪਸ ਵਿੱਚ ਸ਼ੁਰੂਆਤ ’ਚ ਵਿਦਿਆਰਥੀਆਂ ਨੂੰ ਕੰਪਿਊਟਿੰਗ ਤੇ ਡਾਟਾ ਸਾਇੰਸ, ਬਿਜਨੈੱਸ ਮੈਨਜਮੈਂਟ, ਅਰਥ ਸ਼ਾਸਤਰ ਤੇ ਮਸਨੂਈ ਬੌਧਿਕਤਾ ’ਤੇ ਪਾਠਕ੍ਰਮ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਕੈਂਪਸ ਭਵਿੱਖ ’ਚ ਗਣਿਤ, ਕੌਮਾਂਤਰੀ ਬਿਜਨੈੱਸ ਮੈਨਜਮੈਂਟ ਤੇ ਸੂਚਨਾ ਪ੍ਰਣਾਲੀ, ਪਬਲਿਕ ਹੈਲਥ, ਫ਼ਿਲਮ ਸਟੱਡੀਜ਼ ਅਤੇ ਮਨੋਵਿਗਿਆਨ ਦੇ ਨਾਲ ਐੱਮਬੀਏ ਦੀ ਪੇਸ਼ਕਸ਼ ਕਰੇਗਾ। -ਪੀਟੀਆਈ
Advertisement
Advertisement