ਸਾਊਦੀ ਅਰਬ-ਪਾਕਿ ਸਮਝੌਤਾ ਭਾਰਤ ਲਈ ਚਿੰਤਾ ਦਾ ਵਿਸ਼ਾ: ਭਾਰਤੀ ਰਾਜਦੂਤ
ਸਾਊਦੀ ਅਰਬ-ਪਾਕਿ ਦਰਮਿਆਨ ਹੋਇਆ ਰੱਖਿਆ ਸਮਝੋਤੇ ਨੂੰ ਲੈ ਸਾਬਕਾ ਭਾਰਤੀ ਰਾਜਦੂਤਾਂ ਨੇ ਕਿਹਾ ਕਿ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਇਹ ‘ਇੱਕ ਸਕਾਰਾਤਮਕ ਵਿਕਾਸ’ ਨਹੀਂ ਹੈ ਅਤੇ ਨਵੀਂ ਦਿੱਲੀ ਨੂੰ ਰਿਆਧ ਨਾਲ ਆਪਣੇ ਸਬੰਧਾਂ ਨੂੰ ਸਾਵਧਾਨੀ ਨਾਲ ਸੰਭਾਲਣਾ ਹੋਵੇਗਾ।
ਹਾਲਾਂਕਿ ਤਜਰਬੇਕਾਰ ਡਿਪਲੋਮੈਟਾਂ ਨੇ ਮੁਲਾਂਕਣ ਕੀਤਾ ਕਿ ਇਸ ਦੇ ਬਾਵਜੂਦ ਭਾਰਤ-ਸਾਊਦੀ ਅਰਬ ਸਬੰਧ ਮਜ਼ਬੂਤ ਬਣੇ ਰਹਿਣਗੇ।
ਚੀਨ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਸ਼ੋਕ ਕੰਥਾ ਨੇ ਕਿਹਾ, “ਮੇਰੇ ਕੋਲ ਸਮਝੌਤੇ ਬਾਰੇ ਵੇਰਵੇ ਨਹੀਂ ਹਨ ਪਰ ਸਪੱਸ਼ਟ ਤੌਰ ’ਤੇ ਇਹ ਸਾਡੇ ਦ੍ਰਿਸ਼ਟੀਕੋਣ ਤੋਂ ਇੱਕ ਚੰਗਾ ਵਿਕਾਸ ਨਹੀਂ ਹੈ।”
ਉਨ੍ਹਾਂ ਕਿਹਾ ਕਿ ਇਹ ਸਾਊਦੀ ਅਰਬ ਤੋਂ ਆ ਰਿਹਾ ਇੱਕ ਕਿਸਮ ਦਾ ਸਕਾਰਾਤਮਕ ਸੰਕੇਤ ਨਹੀਂ ਹੈ ਅਤੇ ਇਹ ਸਕਾਰਾਤਮਕ ਵਿਕਾਸ ਵੀ ਨਹੀਂ ਹੈ। ਹਾਲਾਂਕਿ ਸਾਡੇ ਸਬੰਧ ਸਾਊਦੀ ਅਰਬ ਨਾਲ ਬਹੁਤ ਮਹੱਤਵਪੂਰਨ ਹਨ, ਬਹੁ-ਪੱਖੀ ਹਨ ਅਤੇ ਕਈ ਥੰਮ੍ਹਾਂ 'ਤੇ ਅਧਾਰਤ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਸਾਊਦੀ ਅਰਬ ਨੇ ਰੱਖਿਆ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ, ਜਿਸ ਵਿੱਚ ਦੋਵਾਂ ਦੇਸ਼ਾਂ ’ਤੇ ਕਿਸੇ ਵੀ ਹਮਲੇ ਨੂੰ ‘ਦੋਵਾਂ ਵਿਰੁੱਧ ਹਮਲਾ’ ਮੰਨਿਆ ਜਾਵੇਗਾ।
ਇਸ ਸਮਝੌਤੇ ’ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪਾਕਿਸਤਾਨੀ ਨੇਤਾ ਦੇ ਇੱਕ ਦਿਨ ਦੇ ਦੌਰੇ ਦੌਰਾਨ ਦਸਤਖ਼ਤ ਕੀਤੇ। ਇਹ ਸਮਝੌਤਾ ਕਤਰ ਵਿੱਚ ਹਮਾਸ ਲੀਡਰਸ਼ਿਪ ’ਤੇ ਇਜ਼ਰਾਈਲੀ ਹਮਲੇ ਤੋਂ ਕੁਝ ਦਿਨ ਬਾਅਦ ਆਇਆ ਹੈ।
ਸਬੰਧਤ ਖ਼ਬਰ: ‘ਅਸੀਂ ਪ੍ਰਭਾਵਾਂ ਦਾ ਅਧਿਐਨ ਕਰ ਰਹੇ ਹਾਂ’