ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਭਲ ਮਸਜਿਦ ਵਿਵਾਦ: ਸਥਿਤੀ ਬਹਾਲ ਰੱਖਣ ਦੇ ਹੁਕਮ

ਸੁਪਰੀਮ ਕੋਰਟ ਨੇ ਸੰਭਲ ਮਸਜਿਦ ਵਿਵਾਦ ’ਚ 25 ਅਗਸਤ ਤੱਕ ਸਥਿਤੀ ਬਹਾਲ ਰੱਖਣ ਦੇ ਹੁਕਮ ਦਿੰਦਿਆਂ ਹਿੰਦੂ ਪਟੀਸ਼ਨਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਜਸਟਿਸ ਪੀਐੱਸ ਨਰਸਿਮਹਾ ਅਤੇ ਏਐੱਸ ਚੰਦਰੂਕਰ ਦੇ ਬੈਂਚ ਨੇ ਇਹ ਹੁਕਮ ਸੁਣਾਏ। ਸਿਖਰਲੀ ਅਦਾਲਤ ਨੇ ਮਸਜਿਦ ਕਮੇਟੀ...
Advertisement

ਸੁਪਰੀਮ ਕੋਰਟ ਨੇ ਸੰਭਲ ਮਸਜਿਦ ਵਿਵਾਦ ’ਚ 25 ਅਗਸਤ ਤੱਕ ਸਥਿਤੀ ਬਹਾਲ ਰੱਖਣ ਦੇ ਹੁਕਮ ਦਿੰਦਿਆਂ ਹਿੰਦੂ ਪਟੀਸ਼ਨਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਜਸਟਿਸ ਪੀਐੱਸ ਨਰਸਿਮਹਾ ਅਤੇ ਏਐੱਸ ਚੰਦਰੂਕਰ ਦੇ ਬੈਂਚ ਨੇ ਇਹ ਹੁਕਮ ਸੁਣਾਏ। ਸਿਖਰਲੀ ਅਦਾਲਤ ਨੇ ਮਸਜਿਦ ਕਮੇਟੀ ਵੱਲੋਂ ਅਲਾਹਾਬਾਦ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕੀਤੀ, ਜਿਸ ਨੇ ਸੰਭਲ ਅਦਾਲਤ ਦੇ ਸਰਵੇਖਣ ਹੁਕਮਾਂ ਖ਼ਿਲਾਫ਼ ਦਾਖ਼ਲ ਅਰਜ਼ੀ ਖਾਰਜ ਕਰ ਦਿੱਤੀ ਸੀ। ਹਾਈ ਕੋਰਟ ਨੇ ਕਿਹਾ ਕਿ ਅਦਾਲਤੀ ਕਮਿਸ਼ਨਰ ਨਿਯੁਕਤ ਕਰਨ ਦੇ ਹੁਕਮ ਜਾਇਜ਼ ਹਨ। ਮਸਜਿਦ ਕਮੇਟੀ ਨੇ ਪਿਛਲੇ ਸਾਲ 19 ਨਵੰਬਰ ਦੇ ਸਿਵਲ ਜੱਜ ਦੇ ਹੁਕਮਾਂ ਖ਼ਿਲਾਫ਼ ਹਾਈ ਕੋਰਟ ਦਾ ਰੁਖ਼ ਕੀਤਾ ਸੀ, ਜਿਸ ’ਚ ਮੁਗਲਕਾਲ ਦੀ ਮਸਜਿਦ ਦਾ ਸਰਵੇਖਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਜੋ ਉਸੇ ਦਿਨ ਹੋਇਆ ਸੀ।

Advertisement
Advertisement