ਸਲਮਾਨ ਖ਼ਾਨ ਹਾਈ ਕੋਰਟ ਪੁੱਜੇ
ਅਦਾਕਾਰ ਸਲਮਾਨ ਖ਼ਾਨ ਨੇ ਸ਼ੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਉਨ੍ਹਾਂ ਦਾ ਨਾਂ, ਤਸਵੀਰਾਂ ਅਤੇ ਸ਼ਖਸੀਅਤ ਦੀ ਦੁਰਵਰਤੋਂ ਕਰਨ ’ਤੇ ਰੋਕ ਲਾਉਣ ਦੀ ਮੰਗ ਕਰਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ ’ਤੇ ਵੀਰਵਾਰ ਨੂੰ ਹੋਵੇਗੀ। ਉਨ੍ਹਾਂ ਅਦਾਲਤ ਤੋਂ ਆਪਣੀ ਸ਼ਖਸੀਅਤ...
Advertisement
ਅਦਾਕਾਰ ਸਲਮਾਨ ਖ਼ਾਨ ਨੇ ਸ਼ੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਉਨ੍ਹਾਂ ਦਾ ਨਾਂ, ਤਸਵੀਰਾਂ ਅਤੇ ਸ਼ਖਸੀਅਤ ਦੀ ਦੁਰਵਰਤੋਂ ਕਰਨ ’ਤੇ ਰੋਕ ਲਾਉਣ ਦੀ ਮੰਗ ਕਰਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ ’ਤੇ ਵੀਰਵਾਰ ਨੂੰ ਹੋਵੇਗੀ। ਉਨ੍ਹਾਂ ਅਦਾਲਤ ਤੋਂ ਆਪਣੀ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਮੰਗ ਵੀ ਕੀਤੀ ਹੈ। ਮਸ਼ਹੂਰੀ ਦਾ ਅਧਿਕਾਰੀ, ਜਿਸ ਨੂੰ ਆਮ ਤੌਰ ’ਤੇ ਪਰਸਨੈਲਿਟੀ ਅਧਿਕਾਰ ਵਜੋਂ ਜਾਣਿਆ ਜਾਂਦਾ ਹੈ, ਕਿਸੇ ਦਾ ਅਕਸ, ਨਾਂ ਜਾਂ ਸਮਾਨਤਾ ਦੀ ਰੱਖਿਆ ਕਰਨ , ਉਸ ਨੂੰ ਕੰਟਰੋਲ ਕਰਨ ਅਤੇ ਉਸ ਤੋਂ ਲਾਭ ਕਮਾਉਣ ਦਾ ਅਧਿਕਾਰ ਹੈ। ਹਾਲ ਹੀ ਵਿੱਚ ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ, ਜਯਾ ਬੱਚਨ, ਰਿਤਿਕ ਰੌਸ਼ਨ ਤੇ ਅਜੈ ਦੇਵਗਨ ਆਦਿ ਨੇ ਵੀ ਪਰਸਨੈਲਿਟੀ ਅਤੇ ਮਸ਼ਹੁੂਰੀ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ।
Advertisement
Advertisement
