ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੈਨਸ਼ਨ ਲਈ 31 ਜਨਵਰੀ ਤੱਕ ਤਨਖਾਹ ਦੇ ਵੇਰਵੇ ਕੀਤੇ ਜਾ ਸਕਦੇ ਨੇ ਦਾਖ਼ਲ

4.66 ਲੱਖ ਤੋਂ ਵਧ ਮਾਮਲਿਆਂ ’ਚ ਜਾਣਕਾਰੀ ਅਪਡੇਟ ਕਰਨ ਲਈ 15 ਜਨਵਰੀ ਤੱਕ ਦਾ ਦਿੱਤਾ ਸਮਾਂ
Advertisement

ਨਵੀਂ ਦਿੱਲੀ, 18 ਦਸੰਬਰ

ਰਿਟਾਇਰਮੈਂਟ ਫੰਡ ਸੰਗਠਨ ਈਪੀਐੱਫਓ ਨੇ ਵਧ ਤਨਖ਼ਾਹ ’ਤੇ ਪੈਨਸ਼ਨ ਲਈ ਬਕਾਇਆ 3.1 ਲੱਖ ਅਰਜ਼ੀਆਂ ਦੇ ਸਬੰਧ ’ਚ ਤਨਖ਼ਾਹ ਬਿਉਰਾ ਆਦਿ ਆਨਲਾਈਨ ਅਪਲੋਡ ਕਰਨ ਦੀ ਹੱਦ 31 ਜਨਵਰੀ, 2025 ਤੱਕ ਵਧਾ ਦਿੱਤੀ ਹੈ। ਕਿਰਤ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਈਪੀਐੱਫਓ ਵੱਲੋਂ ਵਧ ਤਨਖ਼ਾਹ ’ਤੇ ਪੈਨਸ਼ਨ ਲਈ ਬਦਲਾਂ/ਸਾਂਝੇ ਬਦਲਾਂ ਦੀ ਤਸਦੀਕ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਲਈ ਆਨਲਾਈਨ ਸਹੂਲਤ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ 4 ਨਵੰਬਰ, 2022 ਦੇ ਹੁਕਮਾਂ ਦੀ ਪਾਲਣਾ ਤਹਿਤ ਇਹ ਸਹੂਲਤ ਯੋਗ ਪੈਨਸ਼ਨਰਾਂ ਜਾਂ ਮੈਂਬਰਾਂ ਲਈ 26 ਫਰਵਰੀ, 2023 ਨੂੰ ਪੇਸ਼ ਕੀਤੀ ਗਈ ਸੀ। ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 15 ਜਨਵਰੀ, 2025 ਤੱਕ 4.66 ਲੱਖ ਤੋਂ ਵਧ ਮਾਮਲਿਆਂ ’ਚ ਜਵਾਬ ਪੇਸ਼ ਕਰਨ ਜਾਂ ਜਾਣਕਾਰੀ ਅਪਡੇਟ ਕਰਨ। -ਪੀਟੀਆਈ

Advertisement

ਵੇਰਵਾ ਅਪਲੋਡ ਕਰਨ ਦੀ ਸਮਾਂ ਹੱਦ ਵਾਰ ਵਾਰ ਬਦਲੀ

ਸ਼ੁਰੂ ’ਚ ਈਪੀਐੱਫਓ ਨੂੰ ਵੇਰਵੇ ਸਿਰਫ਼ 3 ਮਈ 2023 ਤੱਕ ਉਪਲੱਬਧ ਕਰਵਾਏ ਜਾਣੇ ਸਨ। ਉਂਝ ਮੁਲਾਜ਼ਮਾਂ ਵੱਲੋਂ ਹੋਰ ਸਮਾਂ ਮੰਗੇ ਜਾਣ ਮਗਰੋਂ ਅਰਜ਼ੀਆਂ ਦੇਣ ਲਈ ਸਮਾਂ ਹੱਦ 26 ਜੂਨ 2023 ਤੱਕ ਵਧਾ ਦਿੱਤੀ ਗਈ ਸੀ। ਉਨ੍ਹਾਂ ਨੂੰ ਕਿਸੇ ਮੁਸ਼ਕਲ ਨੂੰ ਦੂਰ ਕਰਨ ਲਈ 15 ਦਿਨਾਂ ਦਾ ਵਾਧੂ ਸਮਾਂ ਵੀ ਦਿੱਤਾ ਗਿਆ ਸੀ। ਇਸ ਨਾਲ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ 11 ਜੁਲਾਈ 2023 ਹੋ ਗਈ ਸੀ ਅਤੇ ਇਸ ਤਰੀਕ ਤੱਕ ਕੁੱਲ 17.49 ਲੱਖ ਅਰਜ਼ੀਆਂ ਮਿਲੀਆਂ ਸਨ। ਇਸ ਮਗਰੋਂ ਮਾਲਕਾਂ ਅਤੇ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਵੱਲੋਂ ਤਨਖ਼ਾਹ ਵੇਰਵਾ ਅਪਲੋਡ ਕਰਨ ਲਈ ਸਮਾਂ ਵਧਾਉਣ ਦੀ ਅਪੀਲ ਕੀਤੇ ਜਾਣ ’ਤੇ ਸਮਾਂ ਸੀਮਾ ਪਹਿਲਾਂ 30 ਸਤੰਬਰ, 2023, ਫਿਰ 31 ਦਸੰਬਰ, 2023 ਅਤੇ ਬਾਅਦ ’ਚ 31 ਮਈ, 2024 ਤੱਕ ਵਧਾ ਦਿੱਤੀ ਗਈ ਸੀ। -ਪੀਟੀਆਈ

Advertisement