ਸਬਰੀਮਾਲਾ: ਜਾਂਚ ਲਈ ਸਿਟ ਮੰਦਰ ਪੁੱਜੀ
ਸਬਰੀਮਾਲਾ ਮੰਦਰ ’ਚੋਂ ਸੋਨਾ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਐਤਵਾਰ ਨੂੰ ਵਿਗਿਆਨਕ ਪ੍ਰੀਖਣ ਲਈ ਪਹਾੜੀ ’ਤੇ ਸਥਿਤ ਮੰਦਰ ’ਚ ਪਹੁੰਚ ਗਈ। ਕੇਰਲਾ ਹਾਈ ਕੋਰਟ ਦੀ ਹਦਾਇਤ ’ਤੇ ਇਹ ਵਿਗਿਆਨਕ ਪ੍ਰੀਖਣ ਸੋਮਵਾਰ...
Advertisement
ਸਬਰੀਮਾਲਾ ਮੰਦਰ ’ਚੋਂ ਸੋਨਾ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਐਤਵਾਰ ਨੂੰ ਵਿਗਿਆਨਕ ਪ੍ਰੀਖਣ ਲਈ ਪਹਾੜੀ ’ਤੇ ਸਥਿਤ ਮੰਦਰ ’ਚ ਪਹੁੰਚ ਗਈ। ਕੇਰਲਾ ਹਾਈ ਕੋਰਟ ਦੀ ਹਦਾਇਤ ’ਤੇ ਇਹ ਵਿਗਿਆਨਕ ਪ੍ਰੀਖਣ ਸੋਮਵਾਰ ਦੁਪਹਿਰ ਇਕ ਵਜੇ ਪੂਜਾ-ਪਾਠ ਮਗਰੋਂ ਕੀਤਾ ਜਾਵੇਗਾ। ਜਾਂਚ ਅਧਿਕਾਰੀ ਡੀ ਐੱਸ ਪੀ ਐੱਸ ਸ਼ਸ਼ੀਧਰਨ ਦੀ ਅਗਵਾਈ ਹੇਠ ਟੀਮ ਐਤਵਾਰ ਸਵੇਰੇ ਪੰਪਾ ਪਹੁੰਚ ਗਈ। ਪੁਲੀਸ ਤੋਂ ਇਲਾਵਾ ਰਸਾਇਣਕ ਤੇ ਫੋਰੈਂਸਿਕ ਮਾਹਿਰ ਵੀ ਇਸ ਅਮਲ ’ਚ ਸ਼ਾਮਲ ਹੋਣਗੇ। ਵਿਸ਼ੇਸ਼ ਜਾਂਚ ਟੀਮ ਨੇ 2019 ’ਚ ਦਰਜ ਮਾਮਲੇ ’ਚ ਸੋਨੇ ਦੇ ਕੁੱਲ ਨੁਕਸਾਨ ਦਾ ਪਤਾ ਲਗਾਉਣ ਲਈ ਦਵਾਰਪਾਲਕ ਦੀਆਂ ਮੂਰਤੀਆਂ ਦੀ ਵਿਗਿਆਨਕ ਜਾਂਚ ਕਰਨ ਦੀ ਇਜਾਜ਼ਤ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਉਧਰ, ਸੋਮਵਾਰ ਤੋਂ ਸ਼ੁਰੂ ਹੋ ਰਹੀ ਸਾਲਾਨਾ ਤੀਰਥ ਯਾਤਰਾ ’ਚ ਦੁਨੀਆ ਭਰ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੇ ਸਵਾਗਤ ਲਈ ਸਬਰੀਮਾਲਾ ਭਗਵਾਨ ਅਯੱਪਾ ਮੰਦਰ ’ਚ ਤਿਆਰੀਆਂ ਜ਼ੋਰਾਂ ’ਤੇ ਹਨ।
Advertisement
Advertisement
