ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸ ਭਲਕ ਤੋਂ ਭਾਰਤੀਆਂ ਲਈ ਜਾਰੀ ਕਰੇਗਾ ਈ-ਵੀਜ਼ਾ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 30 ਜੁਲਾਈ ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਰੂਸ ਪਹਿਲੀ ਅਗਸਤ ਤੋਂ ਭਾਰਤੀਆਂ ਲਈ ਈ-ਵੀਜ਼ਾ ਸ਼ੁਰੂ ਕਰੇਗਾ। ਇਸ ਨਾਲ ਭਾਰਤ ਉਨ੍ਹਾਂ 49 ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਸ ਦੇ ਨਾਗਰਿਕ ਸੈਰ-ਸਪਾਟਾ, ਕਾਰੋਬਾਰ...
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 30 ਜੁਲਾਈ

Advertisement

ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਰੂਸ ਪਹਿਲੀ ਅਗਸਤ ਤੋਂ ਭਾਰਤੀਆਂ ਲਈ ਈ-ਵੀਜ਼ਾ ਸ਼ੁਰੂ ਕਰੇਗਾ। ਇਸ ਨਾਲ ਭਾਰਤ ਉਨ੍ਹਾਂ 49 ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਸ ਦੇ ਨਾਗਰਿਕ ਸੈਰ-ਸਪਾਟਾ, ਕਾਰੋਬਾਰ ਅਤੇ ਆਪਣੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਈ-ਵੀਜ਼ਾ ’ਤੇ ਸਫਰ ਕਰਨ ਦੇ ਯੋਗ ਹੋਣਗੇ। ਰੂਸੀ ਈ-ਵੀਜ਼ਾ ਅਰਜ਼ੀਕਾਰਾਂ ਨੂੰ ਪਹਿਲਾਂ ਤੋਂ ਉਲਟ ਪੂਰੇ ਦੇਸ਼ ਤੱਕ ਪਹੁੰਚ ਮੁਹੱਈਆ ਕਰਾਏਗਾ ਜਿੱਥੇ ਕੁਝ ਖੇਤਰਾਂ ਲਈ ਵੱਖਰੇ ਈ-ਵੀਜ਼ਾ ਦੀ ਲੋੜ ਹੁੰਦੀ ਸੀ। ਇੱਥੋਂ ਤੱਕ ਸ਼ੈਨੇਗਨ ਵੀਜ਼ਾ ਧਾਰਕ ਵੀ ਰੂਸ ਲਈ ਈ-ਵੀਜ਼ਾ ਵਾਸਤੇ ਅਰਜ਼ੀ ਦੇ ਸਕਦੇ ਹਨ। ਈ-ਵੀਜ਼ਾ ਸ਼ੁਰੂ ਹੋਣ ਨਾਲ ਰੂਸੀ ਅੰਬੈਸੀ ਰਾਹੀਂ ਵੀਜ਼ੇ ਲਈ ਅਰਜ਼ੀ ਦੇਣ ਤੋਂ ਰਾਹਤ ਮਿਲੇਗੀ। ਵੀਜ਼ੇ ਦੀ ਫੀਸ 3300 ਰੁਪਏ ਦੇ ਕਰੀਬ ਹੋਵੇਗੀ ਅਤੇ ਈ-ਵੀਜ਼ਾ 60 ਦਿਨਾਂ ਲਈ ਵੈਧ ਹੋਵੇਗਾ। ਮੁਸਾਫਰ ਰੂਸ ਵਿੱਚ ਇੱਕ ਸਮੇਂ ਅੰਦਰ ਸਿਰਫ਼ 16 ਦਿਨ ਠਹਿਰ ਸਕਣਗੇ। ਹਾਲਾਂਕਿ ਭਾਰਤੀ ਆਪਣੀ ਹੋਟਲ ਦੀ ਰਿਜ਼ਰਵੇਸ਼ਨ ਅਨੁਸਾਰ ਛੇ ਮਹੀਨੇ ਲੰਮਾ ਟੂਰਿਸਟ ਵੀਜ਼ਾ ਹਾਸਲ ਕਰ ਸਕਦੇ ਹਨ।

Advertisement
Tags :
e-visarussia visavisa news
Show comments