ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਕਰੇਨ ਦੇ ਤਿੰਨ ਪਿੰਡਾਂ ’ਤੇ ਰੂਸ ਦਾ ਕਬਜ਼ਾ

ਮਾਸਕੋ: ਰੂਸੀ ਫ਼ੌਜ ਨੇ ਯੂਕਰੇਨ ਦੇ ਤਿੰਨ ਹੋਰ ਪਿੰਡਾਂ ’ਤੇ ਕਬਜ਼ਾ ਕਰ ਲਿਆ ਹੈ। ਰੂਸੀ ਖ਼ਬਰ ਏਜੰਸੀ ਆਰ ਆਈ ਏ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਮੰਤਰਾਲੇ ਅਨੁਸਾਰ ਦਿਨਪਰੋਪੇਤਰੋਵਸਕ ਖੇਤਰ ਦੇ ਹਾਈ, ਦੋਨੇਤਸਕ ਖੇਤਰ ਦੇ ਪਲਾਤੋਨਿਵਕਾ ਅਤੇ...
Advertisement

ਮਾਸਕੋ: ਰੂਸੀ ਫ਼ੌਜ ਨੇ ਯੂਕਰੇਨ ਦੇ ਤਿੰਨ ਹੋਰ ਪਿੰਡਾਂ ’ਤੇ ਕਬਜ਼ਾ ਕਰ ਲਿਆ ਹੈ। ਰੂਸੀ ਖ਼ਬਰ ਏਜੰਸੀ ਆਰ ਆਈ ਏ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਮੰਤਰਾਲੇ ਅਨੁਸਾਰ ਦਿਨਪਰੋਪੇਤਰੋਵਸਕ ਖੇਤਰ ਦੇ ਹਾਈ, ਦੋਨੇਤਸਕ ਖੇਤਰ ਦੇ ਪਲਾਤੋਨਿਵਕਾ ਅਤੇ ਖਾਰਕੀਵ ਖੇਤਰ ਦੇ ਦਵੋਰਿਚਾਂਸਕੇ ਪਿੰਡ ’ਤੇ ਕਬਜ਼ਾ ਕੀਤਾ ਗਿਆ ਹੈ। -ਰਾਇਟਰਜ਼

 

Advertisement

ਕਣਕ ਦੀ 66.23 ਲੱਖ ਹੈਕਟੇਅਰ ਰਕਬੇ ’ਚ ਬਿਜਾਈ

ਨਵੀਂ ਦਿੱਲੀ: ਬਿਹਤਰ ਮੌਨਸੂਨ ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਵਿੱਚ ਵਾਧੇ ਕਾਰਨ ਚਾਲੂ ਹਾੜ੍ਹੀ ਸੀਜ਼ਨ ਦੌਰਾਨ 11 ਨਵੰਬਰ ਤੱਕ ਕਣਕ ਦਾ ਰਕਬਾ 17 ਫ਼ੀਸਦ ਵਧ ਕੇ 66.23 ਲੱਖ ਹੈਕਟੇਅਰ ਹੋ ਗਿਆ ਹੈ। ਇੱਕ ਸਾਲ ਪਹਿਲਾਂ ਇਸੇ ਮਿਆਦ ਦੌਰਾਨ ਕਣਕ ਦਾ ਰਕਬਾ 56.55 ਲੱਖ ਹੈਕਟੇਅਰ ਸੀ। ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਹੁੰਦੀ ਹੈ। ਇਨ੍ਹਾਂ ਫ਼ਸਲਾਂ ਦੀ ਵਾਢੀ ਮਾਰਚ ਦੇ ਅਖ਼ੀਰ ਤੋਂ ਸ਼ੁਰੂ ਹੁੰਦੀ ਹੈ। ਅੱਜ ਜਾਰੀ ਅਧਿਕਾਰਿਤ ਬਿਆਨ ਅਨੁਸਾਰ, 11 ਨਵੰਬਰ ਤੱਕ ਦਾਲਾਂ ਦੀ ਬਿਜਾਈ 48.93 ਲੱਖ ਹੈਕਟੇਅਰ ਤੋਂ ਵੱਧ ਕੇ 52.82 ਲੱਖ ਹੈਕਟੇਅਰ ਹੋ ਗਈ। -ਪੀਟੀਆਈ

ਕੈਨੇਡਾ ਵਿੱਚ ਮਹਿੰਗਾਈ ਦਰ ਘਟੀ

ਓਟਵਾ: ਕੈਨੇਡਾ ਵਿੱਚ ਅਕਤੂਬਰ ਮਹੀਨੇ ’ਚ ਸਾਲਾਨਾ ਮਹਿੰਗਾਈ ਦਰ ਘਟ ਕੇ 2.2 ਫ਼ੀਸਦੀ ’ਤੇ ਆ ਗਈ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਕੈਨੇਡਾ ਦੇ ਅੰਕੜਿਆਂ ਅਨੁਸਾਰ ਇਹ ਗਿਰਾਵਟ ਮੁੱਖ ਤੌਰ ’ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ, ਖਾਣ-ਪੀਣ ਦੀਆਂ ਵਸਤਾਂ ਦੇ ਭਾਅ ਘਟਣ ਅਤੇ ਮੌਰਗੇਜ (ਘਰਾਂ ’ਤੇ ਕਰਜ਼ਾ) ਵਿਆਜ ਦਰਾਂ ਦੇ 3 ਫ਼ੀਸਦੀ ਤੋਂ ਹੇਠਾਂ ਆਉਣ ਕਰਕੇ ਆਈ ਹੈ। ਪੈਟਰੋਲ ’ਤੇ ਕਾਰਬਨ ਟੈਕਸ ਹਟਾਉਣ ਦਾ ਅਸਰ ਪਿਛਲੇ ਕਈ ਮਹੀਨਿਆਂ ਤੋਂ ਦਿਖਾਈ ਦੇ ਰਿਹਾ ਹੈ। ਅਕਤੂਬਰ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਸਾਲਾਨਾ 9.4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। -ਰਾਇਟਰਜ਼

ਜਾਫਰ ਐਕਸਪ੍ਰੈੱਸ ਨੂੰ ਮੁੜ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼

ਕਰਾਚੀ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਜਾਫਰ ਐਕਸਪ੍ਰੈੱਸ ਟਰੇਨ ਨੂੰ ਮੁੜ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੁਸਾਫ਼ਿਰ ਵਾਲ ਵਾਲ ਬਚ ਗਏ। ਸੁਰੱਖਿਆ ਕਾਰਨਾਂ ਕਰਕੇ ਕਰੀਬ ਇਕ ਹਫ਼ਤੇ ਤੱਕ ਰੁਕੇ ਰਹਿਣ ਮਗਰੋਂ ਟਰੇਨ ਇਕ ਦਿਨ ਪਹਿਲਾਂ ਹੀ ਚਲਣੀ ਸ਼ੁਰੂ ਹੋਈ ਸੀ। ਰੇਲ ਨੂੰ ਨਸੀਰਾਬਾਦ ਇਲਾਕੇ ’ਚ ਨਿਸ਼ਾਨਾ ਬਣਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮਸ਼ਕੂਕ ਨੇ ਕੁਏਟਾ ਤੋਂ ਪਿਸ਼ਾਵਰ ਜਾ ਰਹੀ ਜਾਫਰ ਐਕਸਪ੍ਰੈੱਸ ਦੇ ਰੂਟ ਵਾਲੇ ਟਰੈਕ ਨੂੰ ਧਮਾਕੇ ਨਾਲ ਉਡਾ ਦਿੱਤਾ ਪਰ ਟਰੇਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਧਮਾਕੇ ਮਗਰੋਂ ਰੇਲ ਸੇਵਾ ਕੁਝ ਘੰਟਿਆਂ ਲਈ ਮੁਅੱਤਲ ਕਰ ਦਿੱਤੀ ਗਈ ਸੀ। -ਪੀਟੀਆਈ

ਪਾਕਿ ਫ਼ੌਜ ਵੱਲੋਂ ਮਸਜਿਦ ’ਤੇ ਹਮਲਾ, 2 ਜ਼ਖ਼ਮੀ

ਖੈਬਰ ਪਖਤੂਨਖਵਾ: ਪਾਕਿਸਤਾਨੀ ਫ਼ੌਜ ਵੱਲੋਂ ਜ਼ਲਾਏ ਬਾਨੂਨ ਪਿੰਡ ਦੀ ਮਸਜਿਦ ’ਤੇ ਸੁੱਟੇ ਗਏ ਬੰਬ ਕਾਰਨ ਦੋ ਪਖ਼ਤੂਨ ਨਾਗਰਿਕ ਜ਼ਖ਼ਮੀ ਹੋ ਗਏ। ਪਖ਼ਤੂਨ ਤਹਾਫੁਜ਼ ਮੂਵਮੈਂਟ (ਪੀ ਟੀ ਐੱਮ) ਹਾਲੈਂਡ ਅਨੁਸਾਰ ਹਮਲੇ ਵੇਲੇ ਲੋਕ ਮਸਜਿਦ ਵਿੱਚ ਨਮਾਜ਼ ਅਦਾ ਕਰ ਰਹੇ ਸਨ। ਹਮਲੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਸੰਚਾਰ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਗਈਆਂ ਹਨ। ਪੀ ਟੀ ਐੱਮ ਹਾਲੈਂਡ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨੀ ਸਟੇਟ ਪਖ਼ਤੂਨ ਖੇਤਰਾਂ ਨੂੰ ‘ਜੰਗ ਦੇ ਪ੍ਰਯੋਗ ਖੇਤਰ’ ਵਜੋਂ ਵਰਤ ਰਹੀ ਹੈ। -ਏਐੱਨਆਈ

ਇਜ਼ਰਾਈਲ ਨੇ ਸ਼ਾਂਤੀ ਸੈਨਿਕਾਂ ’ਤੇ ਹਮਲਾ ਕੀਤਾ: ਯੂ ਐੱਨ

ਬੈਰੂਤ: ਲਿਬਨਾਨ ’ਚ ਸੰਯੁਕਤ ਰਾਸ਼ਟਰ ਅੰਤਰਿਮ ਬਲ (ਯੂ ਐੱਨ ਆਈ ਐੱਫ ਆਈ ਐੱਲ) ਨੇ ਕਿਹਾ ਕਿ ਇਜ਼ਰਾਇਲੀ ਸੈਨਾ ਨੇ ਯੂ ਐੱਨ ਆਈ ਐੱਫ ਆਈ ਐੱਲ ਨੂੰ ਨਿਸ਼ਾਨਾ ਬਣਾ ਕੇ ਉਸ ਦੇ ਸ਼ਾਂਤੀ ਸੈਨਿਕਾਂ ’ਤੇ ਗੋਲੀਬਾਰੀ ਕੀਤੀ ਅਤੇ ਇਜ਼ਰਾਈਲ, ਹਿਜ਼ਬੁੱਲਾ ਖ਼ਿਲਾਫ਼ ਜੰਗ ’ਚ ਸਾਲ ਭਰ ਤੋਂ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਤਕਰੀਬਨ ਰੋਜ਼ਾਨਾ ਲਿਬਨਾਨ ’ਤੇ ਹਮਲਾ ਕਰ ਰਿਹਾ ਹੈ। ਦੂਜੇ ਪਾਸੇ ਇਜ਼ਰਾਈਲ ਨੇ ਕਿਹਾ ਕਿ ਉਸ ਦੇ ਸੈਨਿਕਾਂ ਨੇ ਗੋਲੀਬਾਰੀ ਕੀਤੀ ਤੇ ਅਜਿਹਾ ਖਰਾਬ ਮੌਸਮ ਕਾਰਨ ਹੋਇਆ ਹੈ। -ਏਐੱਨਆਈ

Advertisement
Show comments