ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ
ਭਾਰਤੀ ਰੁਪਿਆ ਅੱਜ ਅੱਠ ਪੈਸੇ ਦੀ ਗਿਰਾਵਟ ਨਾਲ 88.18 (ਆਰਜ਼ੀ) ਰੁਪਏ ਪ੍ਰਤੀ ਡਾਲਰ ਦੇ ਆਪਣੇ ਨਵੇਂ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਭਾਰਤ-ਅਮਰੀਕਾ ਵਪਾਰਕ ਸਮਝੌਤਿਆਂ ਬਾਰੇ ਬੇਯਕੀਨੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਕਮਜ਼ੋਰ ਰੁਖ਼ ਕਾਰਨ ਰੁਪਏ ਦੀ ਕੀਮਤ ਪ੍ਰਭਾਵਿਤ...
Advertisement
ਭਾਰਤੀ ਰੁਪਿਆ ਅੱਜ ਅੱਠ ਪੈਸੇ ਦੀ ਗਿਰਾਵਟ ਨਾਲ 88.18 (ਆਰਜ਼ੀ) ਰੁਪਏ ਪ੍ਰਤੀ ਡਾਲਰ ਦੇ ਆਪਣੇ ਨਵੇਂ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਭਾਰਤ-ਅਮਰੀਕਾ ਵਪਾਰਕ ਸਮਝੌਤਿਆਂ ਬਾਰੇ ਬੇਯਕੀਨੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਕਮਜ਼ੋਰ ਰੁਖ਼ ਕਾਰਨ ਰੁਪਏ ਦੀ ਕੀਮਤ ਪ੍ਰਭਾਵਿਤ ਹੋਈ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਐਕਸਚੇਂਜ ਬਾਜ਼ਾਰ ’ਚ ਰੁਪਿਆ ਅਮਰੀਕੀ ਡਾਲਰ ਮੁਕਾਬਲੇ 88.14 ਪ੍ਰਤੀ ਡਾਲਰ ’ਤੇ ਖੁੱਲ੍ਹਿਆ। ਸੈਸ਼ਨ ਦੌਰਾਨ ਇਹ 88.20 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ’ਤੇ ਜਾਣ ਮਗਰੋਂ ਅੰਤ ’ਚ 88.18 (ਆਰਜ਼ੀ) ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ।
Advertisement
Advertisement