ਡਾਲਰ ਮੁਕਾਬਲੇ ਰੁਪੱਈਆ 9 ਪੈਸੇ ਡਿੱਗਿਆ
ਮੁੰਬਈ: ਡਾਲਰ ਦੀ ਮਜ਼ਬੂਤ ਮੰਗ ਤੇ ਨਿਵੇਸ਼ਕਾਂ ਵੱਲੋਂ ਨਿਕਾਸੀ ਦੇ ਰੁਝਾਨ ਦਰਮਿਆਨ ਅੱਜ ਭਾਰਤੀ ਰੁਪੱਈਆ 9 ਪੈਸੇ ਕਮਜ਼ੋਰ ਹੋ ਕੇ ਡਾਲਰ ਮੁਕਾਬਲੇ 86.31 ਰੁਪਏ ’ਤੇ ਬੰਦ ਹੋਇਆ। ਵਿਦੇਸ਼ੀ ਮੁਦਰਾ ਵਪਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਰੁਪਏ ’ਚ ਸ਼ੁੱਕਰਵਾਰ ਨੂੰ ਤੇਜ਼ੀ...
Advertisement
ਮੁੰਬਈ:
ਡਾਲਰ ਦੀ ਮਜ਼ਬੂਤ ਮੰਗ ਤੇ ਨਿਵੇਸ਼ਕਾਂ ਵੱਲੋਂ ਨਿਕਾਸੀ ਦੇ ਰੁਝਾਨ ਦਰਮਿਆਨ ਅੱਜ ਭਾਰਤੀ ਰੁਪੱਈਆ 9 ਪੈਸੇ ਕਮਜ਼ੋਰ ਹੋ ਕੇ ਡਾਲਰ ਮੁਕਾਬਲੇ 86.31 ਰੁਪਏ ’ਤੇ ਬੰਦ ਹੋਇਆ। ਵਿਦੇਸ਼ੀ ਮੁਦਰਾ ਵਪਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਰੁਪਏ ’ਚ ਸ਼ੁੱਕਰਵਾਰ ਨੂੰ ਤੇਜ਼ੀ ਆਈ ਪਰ ‘ਟਰੰਪ ਟੈਰਿਫ’ ਦੀ ਬੇਯਕੀਨੀ ਵਧਣ ਕਾਰਨ ਅੱਜ ਭਾਰਤੀ ਰੁਪਈਆ ਗਿਰਾਵਟ ਨਾਲ ਖੁੱਲ੍ਹਿਆ। ਦਿਨ ਦੇ ਕਾਰੋਬਾਰ ਦੌਰਾਨ ਰੁਪੱਈਆ 86.35 ਰੁਪਏ ਡਾਲਰ ਦੇ ਕਮਜ਼ੋਰ ਰੁਖ ਨਾਲ ਖੁੱਲ੍ਹਿਆ। ਦਿਨ ਵਿੱਚ ਇੱਕ ਸਮੇਂ ਇਹ 86.33 ਦੇ ਉੱਚੇ ਤੇ 86.45 ਦੇ ਹੇਠਲੇ ਪੱਧਰ ’ਤੇ ਪਹੁੰਚਣ ਮਗਰੋਂ ਡਾਲਰ ਮੁਕਾਬਲੇ 86.31 (ਆਰਜ਼ੀ) ਰੁਪਏ ’ਤੇ ਬੰਦ ਹੋਇਆ। -ਪੀਟੀਆਈ
Advertisement
Advertisement