ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Rudraprayag bus accident: ਰੁਦਰਪ੍ਰਯਾਗ ਵਿਚ ਯਾਤਰੀ ਬੱਸ ਅਲਕਨੰਦਾ ਨਦੀ ’ਚ ਡਿੱਗ; ਇਕ ਲਾਸ਼ ਮਿਲੀ, ਕਈ ਜ਼ਖ਼ਮੀ

ਐੱਸਡੀਆਰਐੱਫ, ਪੁਲੀਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਖੋਜ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਰੁਦਰਪ੍ਰਯਾਗ/ਚੰਡੀਗੜ੍ਹ, 26 ਜੂਨ

Advertisement

Rudraprayag bus accident: ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਘੋਲਤੀਰ ਖੇਤਰ ਵਿਚ ਅੱਜ ਸਵੇਰੇ ਯਾਤਰੀਆਂ ਵਾਲੀ ਬੱਸ ਬੇਕਾਬੂ ਹੋ ਕੇ ਅਲਕਨੰਦਾ ਨਦੀ ਵਿਚ ਡਿੱਗ ਗਈ। ਦੱਸਿਆ ਜਾਂਦਾ ਹੈ ਕਿ ਬੱਸ 16 ਸੀਟਰ ਸੀ। ਹਾਦਸੇ ਵਿਚ ਅਜੇ ਤੱਕ ਇਕ ਵਿਅਕਤੀ ਦੇ ਮਾਰੇ ਜਾਣ ਦੀ ਸੂਚਨਾ ਹੈ ਜਦੋਂਕਿ ਸੱਤ ਵਿਅਕਤੀ ਜ਼ਖ਼ਮੀ ਦੱਸੇ ਜਾਂਦੇ ਹਨ। ਐੱਸਡੀਆਰਐੱਫ, ਪੁਲੀਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਖੋਜ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹਨ।

ਮੁੱਢਲੀ ਜਾਣਕਾਰੀ ਮੁਤਾਬਕ ਹਾਦਸੇ ਮੌਕੇ ਬੱਸ ਸੜਕ ਤੋਂ ਬੇਕਾਬੂ ਹੋ ਕੇ ਸਿੱਧੇ ਨਦੀ ਵਿਚ ਜਾ ਡਿੱਗੀ। ਕਰੀਬ ਪੰਜ ਲੋਕਾਂ ਦੇੇ ਬੱਸ ’ਚੋਂ ਨਿਕਲ ਕੇ ਨਦੀ ਵਿਚ ਡਿੱਗਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਬਾਹਰ ਕੱਢਿਆ ਗਿਆ। ਬਾਕੀ ਯਾਤਰੀਆਂ ਦੇ ਨਦੀ ਵਿਚ ਰੁੜ੍ਹਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਰੁਦਰਪ੍ਰਯਾਗ ਭਾਜਪਾ ਦੇ ਸੀਨੀਅਰ ਆਗੂ ਵਿਨੈ ਭੱਟ ਨੇ ਦੱਸਿਆ ਕਿ ਐੱਸਡੀਆਰਐੱਫ, ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ।

ਦੱਸਿਆ ਜਾ ਰਿਹਾ ਹੈ ਕਿ ਨਦੀ ਵਿਚ ਪਾਣੀ ਦਾ ਪੱਧਰ ਜ਼ਿਆਦਾ ਤੇ ਵਹਾਅ ਤੇਜ਼ ਹੋਣ ਕਰਕੇ ਰਾਹਤ ਤੇ ਬਚਾਅ ਕਾਰਜਾਂ ਵਿਚ ਮੁਸ਼ਕਲਾਂ ਆ ਰਹੀਆਂ ਹਨ। ਪ੍ਰਸ਼ਾਸਨ ਨੇ ਨੇੜਲੇ ਹਸਪਤਾਲਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਜਦੋਂਕਿ ਸਥਾਨਕ ਲੋਕਾਂ ਨੂੰ ਸੰਜਮ ਵਰਤਣ ਤੇ ਸਹਿਯੋਗ ਦੀ ਅਪੀਲ ਕੀਤੀ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Tags :
RudraprayagRudraprayag bus accident