ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਆਰਐੱਸਐੱਸ ਮੁਖੀ ਵੱਲੋਂ ‘ਹਿੰਦੂ ਏਕਤਾ’ ਦਾ ਸੱਦਾ; ਭਾਰਤ ਵਿਰੋਧੀਆਂ ’ਤੇ ਸਾਜ਼ਿਸ਼ਾਂ ਰਚਣ ਦੇ ਲਾਏ ਦੋਸ਼

ਮੋਹਨ ਭਾਗਵਤ ਨੇ ਵਿਜੈ ਦਸਮੀ ਮੌਕੇ ਦਿੱਤਾ ਆਪਣਾ ਸਾਲਾਨਾ ਸੰਦੇਸ਼
ਨਾਗਪੁਰ ਸਥਿਤ ਆਰਐੱਸਐੱਸ ਹੈਡਕੁਆਰਟਰ ਵਿਖੇ ਸ਼ਨਿੱਚਰਵਾਰ ਨੂੰ ਸੰਬੋਧਨ ਕਰਦੇ ਹੋਏ ਮੋਹਨ ਭਾਗਵਤ। -ਫੋਟੋ: ਪੀਟੀਆਈ
Advertisement

ਨਾਗਪੁਰ, 12 ਅਕਤੂਬਰ

RSS chief Mohan Bhagwat: ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਸ਼ਨਿੱਚਰਵਾਰ ਨੂੰ ਵਿਜੈ ਦਸਮੀ (ਦਸਹਿਰੇ) ਮੌਕੇ ਦਿੱਤੇ ਆਪਣੇ ਰਵਾਇਤੀ ਸਾਲਾਨਾ ਭਾਸ਼ਣ ਵਿਚ ‘ਹਿੰਦੂ ਏਕਤਾ’ ਦਾ ਸੱਦਾ ਦਿੰਦਿਆਂ ਦੋਸ਼ ਲਾਇਆ ਕਿ ਬੰਗਲਾਦੇਸ਼ ਵਿਚ ਭਾਰਤ ਨੂੰ ਉਸ ਮੁਲਕ ਲਈ ਖ਼ਤਰੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਕਿਉਂਕਿ ਭਾਰਤ ਵਿਰੋਧੀ ਤਾਕਤਾਂ ਵੱਲੋਂ ਭਾਰਤ ਖ਼ਿਲਾਫ਼ ਵੱਡੇ ਪੱਧਰ ’ਤੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਜ਼ਿਆਦਾ ਮਜ਼ਬੂਤ ਹੋਇਆ ਹੈ।

Advertisement

ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿਚ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਇਸ ਮੁਲਕ ਨੂੰ ਭਾਰਤ ਤੋਂ ਖ਼ਤਰਾ ਹੈ ਅਤੇ ਉਸ ਨੂੰ ਪਾਕਿਸਤਾਨ ਨਾਲ ਹੱਥ ਮਿਲਾਉਣਾ ਚਾਹੀਦਾ ਹੈ। ਉਹ ਨਾਗਪੁਰ ਸਥਿਤ ਆਰਐੱਸਐੱਸ ਹੈਡਕੁਆਰਟਰ ਵਿਖੇ ਵਿਜੈ ਦਸਮੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਇਸ ਮੌਕੇ ਭਾਰਤ ਸਮੇਤ ਸਾਰੇ ਸੰਸਾਰ ਵਿਚ ਹਿੰਦੂ ਸਮਾਜ ਦੀ ਏਕਤਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਕਮਜ਼ੋਰੀ ਗੁਨਾਹ ਹੈ। ਉਨ੍ਹਾਂ ਕਿਹਾ, ‘‘ਕਮਜ਼ੋਰ ਦੀ ਤਾਂ ਭਗਵਾਨ ਵੀ ਪ੍ਰਵਾਹ ਨਹੀਂ ਕਰਦਾ।’’ ਉਨ੍ਹਾਂ ਕਿਹਾ ਕਿ ਵਿਅਕਤੀਗਤ ਅਤੇ ਕੌਮੀ ਚਰਿੱਤਰ ਦੀ ਮਜ਼ਬੂਤੀ ‘ਧਰਮ ਦੀ ਜਿੱਤ’ ਦਾ ਆਧਾਰ ਬਣਦੀ ਹੈ।

ਭਾਗਵਤ ਨੇ ਕਿਹਾ ਕਿ ਭਾਰਤ ਵਿਚ ਆਸਾਂ-ਉਮੀਦਾਂ ਦੇ ਨਾਲ ਚੁਣੌਤੀਆਂ ਤੇ ਸਮੱਸਿਆਵਾਂ ਵੀ ਹਨ। ਉਨ੍ਹਾਂ ਕਿਹਾ, ‘‘ਸਾਨੂੰ ਅਹਿੱਲਿਆ ਬਾਈ ਹੋਲਕਰ, ਦਯਾਨੰਦ ਸਰਸਵਤੀ, ਬਿਰਸਾ ਮੁੰਡਾ ਅਤੇ ਅਜਿਹੀਆਂ ਹੋਰ ਮਹਾਨ ਹਸਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਦੀ ਭਲਾਈ, ਧਰਮ, ਸੱਭਿਆਚਾਰ ਅਤੇ ਸਮਾਜ ਲਈ ਸਮਰਪਿਤ ਕਰ ਦਿੱਤਾ।’’ -ਏਜੰਸੀ

Advertisement