ਗੁਜਰਾਤ ਦੇ ਮੰਦਰ ਵਿੱਚ ਰੋਪਵੇਅ ਟੁੱਟੀ, ਛੇ ਹਲਾਕ
ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਪ੍ਰਸਿੱਧ ਪਾਵਾਗੜ੍ਹ ਮੰਦਰ ਵਿੱਚ ਅੱਜ ਸਾਮਾਨ ਢੋਣ ਵਾਲੇ ਰੋਪਵੇਅ ਦੀ ਤਾਰ ਟੁੱਟਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਐੱਸਪੀ ਹਰੇਸ਼ ਦੁਧਾਤ ਨੇ ਹਾਦਸੇ ਵਿੱਚ ਛੇ ਵਿਅਕਤੀਆਂ ਦੀਆਂ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ...
Advertisement
ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਪ੍ਰਸਿੱਧ ਪਾਵਾਗੜ੍ਹ ਮੰਦਰ ਵਿੱਚ ਅੱਜ ਸਾਮਾਨ ਢੋਣ ਵਾਲੇ ਰੋਪਵੇਅ ਦੀ ਤਾਰ ਟੁੱਟਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਐੱਸਪੀ ਹਰੇਸ਼ ਦੁਧਾਤ ਨੇ ਹਾਦਸੇ ਵਿੱਚ ਛੇ ਵਿਅਕਤੀਆਂ ਦੀਆਂ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਫਾਇਰਬ੍ਰਿਗੇਡ ਦੀਆਂ ਟੀਮਾਂ ਰਾਹਤ ਤੇ ਬਚਾਅ ਕਾਰਜਾਂ ਲਈ ਮੌਕੇ ’ਤੇ ਮੌਜੂਦ ਹਨ। ਪਾਵਾਗੜ੍ਹ ਮੰਦਰ ਲਗਪਗ 800 ਮੀਟਰ ਦੀ ਉਚਾਈ ’ਤੇ ਸਥਿਤ ਹੈ। ਸ਼ਰਧਾਲੂ ਮੰਦਰ ਪਹੁੰਚਣ ਵਾਸਤੇ ਜਾਂ ਤਾਂ ਲਗਪਗ 2000 ਪੌੜੀਆਂ ਚੜ੍ਹਦੇ ਹਨ ਜਾਂ ਫਿਰ ਕੇਬਲ ਕਾਰ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ, ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਰੋਪਵੇਅ ਨੂੰ ਸਵੇਰ ਤੋਂ ਹੀ ਆਮ ਜਨਤਾ ਲਈ ਬੰਦ ਕਰ ਦਿੱਤਾ ਗਿਆ ਸੀ। ਪਾਵਾਗੜ੍ਹ ਪਹਾੜੀ ਦੀ ਚੋਟੀ ’ਤੇ 1471 ਫੁੱਟ ਦੀ ਉਚਾਈ ’ਤੇ ਦੇਵੀ ਕਾਲੀ ਦਾ ਇਕ ਸੁੰਦਰ ਮੰਦਰ ਹੈ। ਇੱਥੇ ਹਰੇਕ ਸਾਲ ਲਗਪਗ 25 ਲੱਖ ਸ਼ਰਧਾਲੂ ਆਉਂਦੇ ਹਨ।
Advertisement
Advertisement