ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਡ ਰੇਜ ਤੇ ਅਗਵਾ ਮਾਮਲਾ: ਪੂਜਾ ਖੇੜਕਰ ਦੇ ਪਿਤਾ ਦਾ ਡਰਾਈਵਰ ਗ੍ਰਿਫ਼ਤਾਰ

ਨਵੀਂ ਮੁੰਬਈ ਪੁਲੀਸ ਨੇ ਸਾਬਕਾ ਆਈਏਐੱਸ ਪ੍ਰੋਬੇਸ਼ਨਰ ਪੂਜਾ ਖੇੜਕਰ ਦੇ ਪਿਤਾ ਦੇ ਡਰਾਈਵਰ ਨੂੰ ਪਿਛਲੇ ਹਫ਼ਤੇ ਹੋਏ ਰੋਡ ਰੇਜ ਮਾਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੂਜਾ ਖੇੜਕਰ ਦੇ ਪਿਤਾ...
Advertisement
ਨਵੀਂ ਮੁੰਬਈ ਪੁਲੀਸ ਨੇ ਸਾਬਕਾ ਆਈਏਐੱਸ ਪ੍ਰੋਬੇਸ਼ਨਰ ਪੂਜਾ ਖੇੜਕਰ ਦੇ ਪਿਤਾ ਦੇ ਡਰਾਈਵਰ ਨੂੰ ਪਿਛਲੇ ਹਫ਼ਤੇ ਹੋਏ ਰੋਡ ਰੇਜ ਮਾਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੂਜਾ ਖੇੜਕਰ ਦੇ ਪਿਤਾ ਦਿਲੀਪ ਖੇੜਕਰ ਜੋ ਕਿ ਇਸ ਮਾਮਲੇ ਵਿੱਚ ਲੋੜੀਂਦੇ ਹਨ, ਅਜੇ ਵੀ ਫਰਾਰ ਹਨ।
ਪੁਲੀਸ ਦੇ ਅਨੁਸਾਰ ਇਹ ਘਟਨਾ 13 ਸਤੰਬਰ ਨੂੰ ਨਵੀਂ ਮੁੰਬਈ ਦੇ ਮੁਲੁੰਡ-ਏਰੋਲੀ ਰੋਡ 'ਤੇ ਪ੍ਰਹਿਲਾਦ ਕੁਮਾਰ (22) ਵੱਲੋਂ ਚਲਾਏ ਜਾ ਰਹੇ ਇੱਕ ਕੰਕਰੀਟ ਮਿਕਸਰ ਟਰੱਕ ਨੇ ਇੱਕ ਲੈਂਡ ਕਰੂਜ਼ਰ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਅਤੇ ਕਾਰ ਸਵਾਰਾਂ ਵਿਚਕਾਰ ਬਹਿਸ ਹੋ ਗਈ।
ਜਾਂਚ ਦੌਰਾਨ ਪਤਾ ਲੱਗਿਆ ਕਿ ਦਿਲੀਪ ਖੇੜਕਰ ਅਤੇ ਉਸ ਦਾ ਡਰਾਈਵਰ ਟਰੱਕ ਚਾਲਕ ਨੂੰ ਐਸਯੂਵੀ ਵਿੱਚ ਬੰਨ੍ਹ ਕੇ ਪੁਣੇ ਦੇ ਖੇੜਕਰ ਬੰਗਲੇ ਵਿੱਚ ਲੈ ਗਏ ਸਨ। ਪੁਲੀਸ ਨੇ ਤਕਨੀਕੀ ਵਿਸ਼ਲੇਸ਼ਣ ਦੇ ਆਧਾਰ 'ਤੇ ਐਸਯੂਵੀ ਨੂੰ ਪੁਣੇ ਤੱਕ ਟਰੈਕ ਕੀਤਾ ਅਤੇ ਟਰੱਕ ਡਰਾਈਵਰ ਨੂੰ ਬੰਗਲੇ ਤੋਂ ਬਚਾਇਆ, ਇਸ ਦੌਰਾਨ ਪੂਜਾ ਖੇੜਕਰ ਦੀ ਮਾਂ ਮਨੋਰਮਾ, ਉਨ੍ਹਾਂ ਦੀ ਕਾਰਵਾਈ ਵਿੱਚ ਰੁਕਾਵਟ ਪਾਈ ਸੀ।
ਡਿਪਟੀ ਕਮਿਸ਼ਨਰ ਆਫ਼ ਪੁਲੀਸ ਪੰਕਜ ਦਹਾਣੇ ਨੇ ਕਿਹਾ, ‘‘ਅਸੀਂ ਖੇੜਕਰ ਦੇ ਡਰਾਈਵਰ ਪ੍ਰਫੁੱਲ ਸਾਲੁੰਖੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਅਗਵਾ ਵਿੱਚ ਸ਼ਾਮਲ ਸੀ।’’
ਪੁਣੇ ਪੁਲੀਸ ਨੇ ਪੂਜਾ ਖੇੜਕਰ ਦੀ ਮਾਂ ਮਨੋਰਮਾ ਖੇੜਕਰ ਵਿਰੁੱਧ ਵੀ ਪੁਲੀਸ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ ਅਤੇ ਇੱਕ ਨੋਟਿਸ ਜਾਰੀ ਕੀਤਾ ਹੈ। ਪੂਜਾ ਖੇੜਕਰ 'ਤੇ 2022 ਦੀ ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ ਲਈ ਆਪਣੀ ਅਰਜ਼ੀ ਵਿੱਚ ਰਾਖਵਾਂਕਰਨ ਲਾਭ ਪ੍ਰਾਪਤ ਕਰਨ ਲਈ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਹੈ। ਹਾਲਾਂਕਿ ਉਸ ਨੇ ਆਪਣੇ ਵਿਰੁੱਧ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ।
Advertisement
Show comments