RG Kar case: ਰੋਸ ਪ੍ਰਦਰਸ਼ਨਾਂ ’ਚ ਸ਼ਾਮਲ ਡਾਕਟਰਾਂ ਦੀ ਡਿਊਟੀ ਤੋਂ ਅਣਅਧਿਕਾਰਤ ਗੈਰਹਾਜ਼ਰੀ ਨਿਯਮਤ ਕਰਨ ਹਸਪਤਾਲ
ਸੁਪਰੀਮ ਕੋਰਟ ਵੱਲੋਂ ਏਮਸ ਦਿੱਲੀ ਸਣੇ ਹੋਰਨਾਂ ਹਸਪਤਾਲਾਂ ਨੂੰ ਹਦਾਇਤਾਂ ਜਾਰੀ
Advertisement
ਨਵੀਂ ਦਿੱਲੀ, 29 ਜਨਵਰੀ
ਸੁਪਰੀਮ ਕੋਰਟ ਨੇ ਅੱਜ ਏਮਸ ਨਵੀਂ ਦਿੱਲੀ ਸਣੇ ਸਾਰੇ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਉਹ ਆਰਜੀ ਕਰ ਹਸਪਤਾਲ ਕੋਲਕਾਤਾ ਵਿਚ ਮਹਿਲਾ ਟਰੇਨੀ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਖਿਲਾਫ਼ ਦੇਸ਼ ਭਰ ਵਿਚ ਹੋਏ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਲ ਡਾਕਟਰਾਂ ਦੀ ਅਣਅਧਿਕਾਰਤ ਗੈਰਹਾਜ਼ਰੀ ਨੂੰ ਨਿਯਮਤ ਕਰੇ। ਚੀਫ਼ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰਜੈ ਕੁਮਾਰ ਦੇ ਬੈਂਚ ਨੇ ਕਿਹਾ, ‘‘ਜੇ ਪ੍ਰਦਰਸ਼ਨਕਾਰੀ ਵਰਕਰ (ਡਾਕਟਰ) ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਕੰਮਾਂ ’ਤੇ ਪਰਤ ਆਏ ਸਨ ਤਾਂ ਉਨ੍ਹਾਂ ਦੀ ਗੈਰਮੌਜੂਦਗੀ ਨੂੰ ਨਿਯਮਤ ਕਰਨਾ ਬਣਦਾ ਹੈ ਤੇ ਉਨ੍ਹਾਂ ਨੂੰ ਡਿਊਟੀ ਤੋਂ ਗ਼ੈਰਹਾਜ਼ਰ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਹੁਕਮ ਕੇਸਾਂ ਦੇ ਅਜੀਬੋ-ਗਰੀਬ ਤੱਥਾਂ ਅਤੇ ਹਾਲਾਤ ਨੂੰ ਦੇਖਦਿਆਂ ਜਾਰੀ ਕੀਤੇ ਗਏ ਹਨ, ਉਹ (ਕੋਰਟ) ਇਸ ਫੈਸਲੇ ਰਾਹੀਂ ਕੋਈ ਮਿਸਾਲ ਨਿਰਧਾਰਿਤ ਨਹੀਂ ਕਰਨਾ ਚਾਹੁੰਦੇ।’’-ਪੀਟੀਆਈ
Advertisement
Advertisement