ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ

ਨਿਤੀਸ਼ ਭਲਕੇ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਲੈਣਗੇ ਹਲਫ਼
ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੇ ਮੁੱਖ ਮੰਤਰੀ ਨਿਤੀਸ਼ ਕੁਮਾਰ। -ਫੋਟੋ: ਏਐੱਨਆਈ
Advertisement

ਜੇ ਡੀ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਦਾ ਦੌਰਾ ਕਰਕੇ 20 ਨਵੰਬਰ ਨੂੰ ਹੋਣ ਵਾਲੇ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਮੁੱਖ ਸਕੱਤਰ ਪ੍ਰਤਿਆਏ ਅੰਮ੍ਰਿਤ ਵੀ ਉਨ੍ਹਾਂ ਨਾਲ ਸਨ। ਨਿਤੀਸ਼ ਕੁਮਾਰ ਰਿਕਾਰਡ 10ਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ।

ਨਿਤੀਸ਼ ਕੁਮਾਰ ਬੁੱਧਵਾਰ ਸਵੇਰੇ 11 ਵਜੇ ਜੇ ਡੀ (ਯੂ) ਦੇ ਵਿਧਾਇਕ ਦਲ ਦੇ ਆਗੂ ਅਤੇ ਫਿਰ ਦੁਪਹਿਰ 3:30 ਵਜੇ ਐੱਨ ਡੀ ਏ ਦੇ ਆਗੂ ਚੁਣੇ ਜਾਣਗੇ। ਇਸ ਤੋਂ ਬਾਅਦ ਉਹ ਮੌਜੂਦਾ ਸਰਕਾਰ ਦੇ ਮੁਖੀ ਵਜੋਂ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਆਪਣਾ ਅਸਤੀਫ਼ਾ ਸੌਂਪਣਗੇ। ਇਸ ਦੇ ਨਾਲ ਹੀ ਉਹ ਨਵੀਂ ਸਰਕਾਰ ਦੇ ਗਠਨ ਲਈ ਐੱਨ ਡੀ ਏ ਦੇ ਸਾਰੇ ਭਾਈਵਾਲਾਂ ਦਾ ਸਮਰਥਨ ਪੱਤਰ ਵੀ ਰਾਜਪਾਲ ਨੂੰ ਸੌਂਪਣਗੇ। ਮੌਜੂਦਾ ਵਿਧਾਨ ਸਭਾ ਬੁੱਧਵਾਰ ਨੂੰ ਹੀ ਭੰਗ ਕਰ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਲੜੀਆਂ ਗਈਆਂ ਸਨ ਅਤੇ ਅੱਗੇ ਵੀ ਉਹੀ ਮੁੱਖ ਮੰਤਰੀ ਬਣੇ ਰਹਿਣਗੇ। ਹਾਲਾਂਕਿ ਸਹੁੰ ਚੁੱਕਣ ਤੋਂ ਪਹਿਲਾਂ ਗੱਠਜੋੜ ਦੇ ਭਾਈਵਾਲਾਂ ਵਿੱਚ ਵਜ਼ਾਰਤੀ ਅਹੁਦਿਆਂ ਅਤੇ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ ਖਿੱਚੋਤਾਣ ਤੇਜ਼ ਹੋ ਗਈ ਹੈ। ਇਸ ਤੋਂ ਪਹਿਲਾਂ ਨਿਤੀਸ਼ ਕੁਮਾਰ 19 ਨਵੰਬਰ ਨੂੰ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਣਗੇ। ਭਾਜਪਾ ਨੇ ਵਿਧਾਇਕ ਦਲ ਦਾ ਆਗੂ ਚੁਣਨ ਲਈ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਕੇਂਦਰੀ ਨਿਗਰਾਨ ਨਿਯੁਕਤ ਕੀਤਾ ਹੈ।

Advertisement

ਚੋਣ ਕਮਿਸ਼ਨ ਨੇ ਆਰ ਜੇ ਡੀ ਆਗੂ ਦੇ ਦੋਸ਼ ਨਕਾਰੇ

ਚੋਣ ਕਮਿਸ਼ਨ ਨੇ ਆਰ ਜੇ ਡੀ ਦੇ ਸੀਨੀਅਰ ਆਗੂ ਜਗਦਾਨੰਦ ਸਿੰਘ ਦੇ ਉਸ ਦੋਸ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਬਿਹਾਰ ਚੋਣਾਂ ਵਿੱਚ ਵਰਤੀ ਗਈ ਹਰ ਈ ਵੀ ਐੱਮ ਵਿੱਚ ਵੋਟਿੰਗ ਤੋਂ ਪਹਿਲਾਂ ਹੀ 25,000 ਵੋਟਾਂ ਸਨ। ਉਨ੍ਹਾਂ ਕਿਹਾ ਕਿ ਵੋਟਿੰਗ ਤੋਂ ਪਹਿਲਾਂ ਹਰ ਮਸ਼ੀਨ ‘0’ ਵੋਟਾਂ ਦਿਖਾਉਂਦੀ ਹੈ ਅਤੇ ਮੌਕ ਪੋਲ ਵੀ ਕਰਵਾਇਆ ਜਾਂਦਾ ਹੈ।

Advertisement
Show comments