ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਰਪੀਅਨ ਯੂਨੀਅਨ ਸੰਸਦ ’ਚ ਮਨੀਪੁਰ ਸਬੰਧੀ ਮਤਾ ਬਸਤੀਵਾਦੀ ਸੋਚ: ਭਾਰਤ

ਨਵੀਂ ਦਿੱਲੀ, 14 ਜੁਲਾਈ ਭਾਰਤ ਨੇ ਯੂਰਪੀਅਨ ਯੂਨੀਅਨ ਸੰਸਦ ਵਿੱਚ ਮਨੀਪੁਰ ਦੇ ਹਾਲਾਤ ਬਾਰੇ ਪਾਸ ਮਤੇ ਨੂੰ ਬਸਤੀਵਾਦੀ ਸੋਚ ਦੀ ਝਲਕ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਅਜਿਹੀ ਦਖ਼ਲਅੰਦਾਜ਼ੀ...
Advertisement

ਨਵੀਂ ਦਿੱਲੀ, 14 ਜੁਲਾਈ

ਭਾਰਤ ਨੇ ਯੂਰਪੀਅਨ ਯੂਨੀਅਨ ਸੰਸਦ ਵਿੱਚ ਮਨੀਪੁਰ ਦੇ ਹਾਲਾਤ ਬਾਰੇ ਪਾਸ ਮਤੇ ਨੂੰ ਬਸਤੀਵਾਦੀ ਸੋਚ ਦੀ ਝਲਕ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਅਜਿਹੀ ਦਖ਼ਲਅੰਦਾਜ਼ੀ ਬਰਦਾਸ਼ਤਯੋਗ ਨਹੀਂ ਹੈ। ਸ੍ਰੀ ਬਾਗਚੀ ਨੇ ਕਿਹਾ, ‘‘ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਅਜਿਹੀ ਦਖ਼ਲਅੰਦਾਜ਼ੀ ਬਰਦਾਸ਼ਤਯੋਗ ਨਹੀਂ ਹੈ ਅਤੇ ਇਹ ਤੋਂ ਬਸਤੀਵਾਦੀ ਸੋਚ ਝਲਕਦੀ ਹੈ।’’

Advertisement

ਯੂਰਪੀਅਨ ਸੰਸਦ ਨੇ ਵੀਰਵਾਰ ਨੂੰ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਸਬੰਧੀ ਇਕ ਮਤਾ ਪਾਸ ਕੀਤਾ ਸੀ, ਜਿਸ ਵਿੱਚ ਖ਼ਾਸ ਤੌਰ ’ਤੇ ਮਨੀਪੁਰ ’ਚ ਹਾਲ ਹੀ ਵਿੱਚ ਹੋਏ ਦੰਗਿਆਂ ਦਾ ਜ਼ਿਕਰ ਕੀਤਾ ਗਿਆ ਸੀ। ਫਰਾਂਸ ਦੇ ਸਟਰਾਸਬਰਗ ਵਿੱਚ ਹੋਈ ੲਿਸ ਸੰਸਦ ਵਿੱਚ ਭਾਰਤੀ ਅਧਿਕਾਰੀਆਂ ਨੂੰ ਨਸਲੀ ਤੇ ਧਾਰਮਿਕ ਹਿੰਸਾ ਨੂੰ ਰੋਕਣ ਲਈ ਕਦਮ ਉਠਾਉਣ ਅਤੇ ਸਾਰੀਆਂ ਧਾਰਮਿਕ ਘੱਟ-ਗਿਣਤੀਆਂ ਦੀ ਰੱਖਿਆ ਕਰਨ ਲਈ ਕਿਹਾ ਗਿਆ ਹੈ।’’ ਇਸ ਪ੍ਰਸਤਾਵ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਾਗਚੀ ਨੇ ਯੂਰਪੀਅਨ ਯੂਨੀਅਨ ਨੂੰ ਸਮੇਂ ਦੀ ਸਹੀ ਵਰਤੋਂ ਆਪਣੇ ਅੰਦਰੂਨੀ ਮਸਲਿਆਂ ’ਤੇ ਕਰਨ ਦੀ ਸਲਾਹ ਦਿੱਤੀ। -ਪੀਟੀਆਈ

Advertisement
Tags :
ਸੰਸਦਸਬੰਧੀਬਸਤੀਵਾਦੀਭਾਰਤ:ਮਨੀਪੁਰਯੂਨੀਅਨਯੂਰਪੀਅਨ