ਰੇਣੂਕਾ ਵੱੱਲੋਂ ਰਿਜਿਜੂ ਨਾਲਾਇਕ ਕਰਾਰ
ਕੇਂਦਰ ’ਤੇ ਸਦਨ ਚਲਾਉਣ ਵਿੱਚ ਨਾਕਾਮ ਰਹਿਣ ਦਾ ਦੋਸ਼
Advertisement
ਕਾਂਗਰਸ ਦੀ ਰਾਜ ਸਭਾ ਮੈਂਬਰ ਕਿਰਨ ਚੌਧਰੀ ਨੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੂੰ ‘ਨਾਲਾਇਕ’ ਕਰਾਰ ਦਿੱਤਾ ਹੈ। ਰਿਜਿਜੂ ਨੇ ਐੱਸ ਆਈ ਆਰ ਮੁੱਦੇ ’ਤੇ ਸੰਸਦ ਦੀ ਕਾਰਵਾਈ ’ਚ ਰੁਕਾਵਟ ਪਾਉਣ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਸੀ ਜਿਸ ਮਗਰੋਂ ਕਾਂਗਰਸੀ ਆਗੂ ਨੇ ਉਨ੍ਹਾਂ ’ਤੇ ਨਿਸ਼ਾਨਾ ਸੇਧਿਆ ਹੈ। ਰਿਜਿਜੂ ਨੇ ਕਿਹਾ ਕਿ ਸੀ ਕਿ ਹਰ ਚਿੰਤਾ ਅਹਿਮ ਹੁੰਦੀ ਹੈ ਪਰ ਸੰਸਦ ਦੀ ਕਾਰਵਾਈ ਰੋਕਣ ਲਈ ਇਨ੍ਹਾਂ ਦੀ ਵਰਤੋਂ ਕਰਨੀ ਜਾਇਜ਼ ਨਹੀਂ ਹੈ।ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਣੂਕਾ ਚੌਧਰੀ ਨੇ ਕੇਂਦਰ ’ਤੇ ਸਦਨ ਨੂੰ ਅਸਰਦਾਰ ਢੰਗ ਨਾਲ ਚਲਾਉਣ ’ਚ ਅਸਫਲ ਰਹਿਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਤੂੰ ਨਾਲਾਇਕ ਹੈਂ ਤਾਂ ਅਸੀਂ ਕੀ ਕਰੀਏ? ਤੈਨੂੰ ਚਲਾਉਣਾ ਨਹੀਂ ਆਉਂਦਾ, ਤਾਂ ਅਸੀਂ ਕੀ ਕਰੀਏ? ਅਸੀਂ ਮੁੱਦਾ ਵੀ ਨਾ ਉਠਾਈਏ? ਕੀ ਉਹ ਸਾਡੇ ਤੋਂ ਇਹ ਚਾਹੁੰਦੇ ਹਨ ਕਿ ਅਸੀਂ ‘ਹਾਂ ਜੀ’ ਸਰ ਅਤੇ ‘ਨਹੀਂ’ ਸਰ ਕਰਦੇ ਰਹੀਏ। ਇਸ ਤਰ੍ਹਾਂ ਕੰਮ ਨਹੀਂ ਚੱਲੇਗਾ। ਅਸੀਂ ਸੰਸਦ ਮੈਂਬਰ ਹਾਂ ਅਤੇ ਲੋਕਾਂ ਦੀ ਆਵਾਜ਼ ਉਠਾਉਣਾ ਸਾਡਾ ਫਰਜ਼ ਹੈ।’’
Advertisement
Advertisement
