20 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਦੀ ਰਜਿਸਟਰੇਸ਼ਨ ਮਹਿੰਗੀ ਹੋਈ
ਕੇਂਦਰੀ ਟਰਾਂਸਪੋਰਟ ਮੰਤਰਾਲੇ ਨੇ 20 ਸਾਲ ਤੋਂ ਵੱਧ ਪੁਰਾਣੇ ਮੋਟਰ ਵਾਹਨਾਂ ਦੀ ਰਜਿਸਟਰੇਸ਼ਨ ਨਵਿਆਉਣ ਦੀ ਫੀਸ ’ਚ ਵਾਧਾ ਕਰ ਦਿੱਤਾ ਹੈ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਨੋਟੀਫਿਕੇਸ਼ਨ ’ਚ ਐਲਾਨ ਕੀਤਾ ਹੈ ਕਿ 20 ਸਾਲ ਤੋਂ ਵੱਧ ਪੁਰਾਣੇ ਹਲਕੇ ਮੋਟਰ...
Advertisement
ਕੇਂਦਰੀ ਟਰਾਂਸਪੋਰਟ ਮੰਤਰਾਲੇ ਨੇ 20 ਸਾਲ ਤੋਂ ਵੱਧ ਪੁਰਾਣੇ ਮੋਟਰ ਵਾਹਨਾਂ ਦੀ ਰਜਿਸਟਰੇਸ਼ਨ ਨਵਿਆਉਣ ਦੀ ਫੀਸ ’ਚ ਵਾਧਾ ਕਰ ਦਿੱਤਾ ਹੈ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਨੋਟੀਫਿਕੇਸ਼ਨ ’ਚ ਐਲਾਨ ਕੀਤਾ ਹੈ ਕਿ 20 ਸਾਲ ਤੋਂ ਵੱਧ ਪੁਰਾਣੇ ਹਲਕੇ ਮੋਟਰ ਵਾਹਨਾਂ (ਐੱਲਐੱਮਵੀ) ਲਈ ਨਵਿਆਉਣ ਦੀ ਫੀਸ ਪੰਜ ਹਜ਼ਾਰ ਰੁਪਏ ਤੋਂ ਦੁੱਗਣੀ ਕਰਕੇ 10 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
ਨੋਟੀਫਿਕੇਸ਼ਨ ਅਨੁਸਾਰ 20 ਸਾਲ ਤੋਂ ਵੱਧ ਪੁਰਾਣੇ ਮੋਟਰਸਾਈਕਲਾਂ ਲਈ ਨਵਿਆਉਣਯੋਗ ਫੀਸ ਇੱਕ ਹਜ਼ਾਰ ਰੁਪਏ ਤੋਂ ਵੱਧ ਕੇ 2 ਹਜ਼ਾਰ ਰੁਪਏ ਹੋ ਜਾਵੇਗੀ। ਤਿੰਨ ਪਹੀਆ ਵਾਹਨਾਂ ਲਈ ਫੀਸ 3500 ਰੁਪਏ ਤੋਂ ਵੱਧ ਕੇ ਪੰਜ ਹਜ਼ਾਰ ਰੁਪਏ ਹੋ ਜਾਵੇਗੀ।
Advertisement
ਇਸੇ ਤਰ੍ਹਾਂ ਦਰਾਮਦ ਕੀਤੇ ਗਏ ਵਾਹਨਾਂ ਲਈ ਵੀ ਰਜਿਸਟਰੇਸ਼ਨ ਨਵਿਆਉਣ ਦੀ ਫੀਸ ’ਚ ਵਾਧਾ ਕੀਤਾ ਗਿਆ ਹੈ।
Advertisement