ਜਾਤੀ ਸਰਵੇਖਣ ’ਚ ਹਿੱਸਾ ਲੈਣ ਤੋਂ ਇਨਕਾਰ
ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਤੇ ਉਨ੍ਹਾਂ ਦੀ ਪਤਨੀ ਸੁਧਾ ਮੂਰਤੀ ਨੇ ਕਰਨਾਟਕ ਵਿੱਚ ਚੱਲ ਰਹੇ ਸਮਾਜਿਕ ਤੇ ਵਿਦਿਅਕ ਸਰਵੇਖਣ (ਜਾਤੀ ਸਰਵੇਖਣ) ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਪਛੜੇ ਵਰਗ ਨਾਲ ਸਬੰਧਤ ਨਹੀਂ...
Advertisement
ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਤੇ ਉਨ੍ਹਾਂ ਦੀ ਪਤਨੀ ਸੁਧਾ ਮੂਰਤੀ ਨੇ ਕਰਨਾਟਕ ਵਿੱਚ ਚੱਲ ਰਹੇ ਸਮਾਜਿਕ ਤੇ ਵਿਦਿਅਕ ਸਰਵੇਖਣ (ਜਾਤੀ ਸਰਵੇਖਣ) ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਪਛੜੇ ਵਰਗ ਨਾਲ ਸਬੰਧਤ ਨਹੀਂ ਹਨ। ਬੀਤੇ ਦਿਨ ਜਦੋਂ ਅਧਿਕਾਰੀ ਸਰਵੇਖਣ ਲਈ ਆਏ ਤਾਂ ਨਾਰਾਇਣ ਮੂਰਤੀ ਤੇ ਸੁਧਾ ਮੂਰਤੀ ਨੇ ਸਰਵੇਖਣ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸੁਧਾ ਮੂਰਤੀ ਨੇ ਸਰਵੇਖਣ ਲਈ ਪਛੜੇ ਵਰਗ ਕਮਿਸ਼ਨ ਵੱਲੋਂ ਜਾਰੀ ਪ੍ਰੋਫਾਰਮਾ ਵਿੱਚ ਜਾਣਕਾਰੀ ਨਾਂ ਦੇਣ ਲਈ ਸਵੈ-ਐਲਾਨਨਾਮੇ ’ਤੇ ਦਸਤਖ਼ਤ ਕੀਤੇ। ਉਨ੍ਹਾਂ ਲਿਖਿਆ, “ਕੁਝ ਨਿੱਜੀ ਕਾਰਨਾਂ ਕਰ ਕੇ ਮੈਂ ਸਰਵੇਖਣ ਵਿੱਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹਾਂ।’’ ਇਸ ਤੋਂ ਇਲਾਵਾ ਉਨ੍ਹਾਂ ਕੰਨੜ ਭਾਸ਼ਾ ਵਿੱਚ ਲਿਖਿਆ, ‘‘ਅਸੀਂ ਕਿਸੇ ਪਛੜੇ ਭਾਈਚਾਰੇ ਨਾਲ ਸਬੰਧਤ ਨਹੀਂ ਹਾਂ।’’
Advertisement
Advertisement