ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੇਲਵੇ ਵੱਲੋਂ ਏਸੀ ਚੇਅਰ ਕਾਰ ਤੇ ਐਗਜ਼ੀਕਿਊਟਿਵ ਸ਼੍ਰੇਣੀ ਦੇ ਕਿਰਾਏ ਵਿੱਚ ਕਟੌਤੀ

ਨਵੀਂ ਦਿੱਲੀ: ਭਾਰਤੀ ਰੇਲਵੇ ਵੱਲੋਂ ਵੰਦੇ ਭਾਰਤ ਸਮੇਤ ਸਾਰੀਆਂ ਰੇਲ ਗੱਡੀਆਂ ਦੇ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਸ਼੍ਰੇਣੀ, ਜਿਨ੍ਹਾਂ ਵਿੱਚ 50 ਫੀਸਦੀ ਤੋਂ ਘੱਟ ਲੋਕ ਮੌਜੂਦ ਹੁੰਦੇ ਹਨ, ਦੇ ਕਿਰਾਏ ਵਿੱਚ 25 ਫੀਸਦੀ ਤੱਕ ਕਟੌਤੀ ਕੀਤੀ ਜਾਵੇਗੀ। ਇਹ ਜਾਣਕਾਰੀ ਰੇਲਵੇ...
Advertisement

ਨਵੀਂ ਦਿੱਲੀ: ਭਾਰਤੀ ਰੇਲਵੇ ਵੱਲੋਂ ਵੰਦੇ ਭਾਰਤ ਸਮੇਤ ਸਾਰੀਆਂ ਰੇਲ ਗੱਡੀਆਂ ਦੇ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਸ਼੍ਰੇਣੀ, ਜਿਨ੍ਹਾਂ ਵਿੱਚ 50 ਫੀਸਦੀ ਤੋਂ ਘੱਟ ਲੋਕ ਮੌਜੂਦ ਹੁੰਦੇ ਹਨ, ਦੇ ਕਿਰਾਏ ਵਿੱਚ 25 ਫੀਸਦੀ ਤੱਕ ਕਟੌਤੀ ਕੀਤੀ ਜਾਵੇਗੀ। ਇਹ ਜਾਣਕਾਰੀ ਰੇਲਵੇ ਬੋਰਡਾਂ ਦੇ ਆਦੇਸ਼ਾਂ ਵਿੱਚ ਦਿੱਤੀ ਗਈ ਹੈ। ਕਿਰਾਇਆਂ ਵਿੱਚ ਕਟੌਤੀ ਦੇ ਇਹ ਹੁਕਮ ਤੁਰੰਤ ਲਾਗੂ ਹੋਣਗੇ। ਅਨੁਭੂਤੀ ਤੇ ਵਿਸਟਾਡੋਮ ਕੋਚ ਵਾਲੀਆਂ ਰੇਲ ਗੱਡੀਆਂ ਵਿੱਚ ਵੀ ਇਹ ਰਿਆਇਤ ਦਿੱਤੀ ਜਾਵੇਗੀ। ਰੇਲ ਸੇਵਾਵਾਂ ਦੀ ਜ਼ਿਆਦਾਤਰ ਵਰਤੋਂ ਨੂੰ ਧਿਆਨ ਵਿੱਚ ਰੱਖਦਿਆਂ ਰੇਲ ਮੰਤਰਾਲੇ ਨੇ ਰੇਲਵੇ ਜ਼ੋਨਾਂ ਦੇ ਪ੍ਰਿੰਸੀਪਲ ਚੀਫ ਕਮਰਸ਼ੀਅਲ ਮੈਨੇਜਰਾਂ ਨੂੰ ਏਸੀ ਸੀਟ ਵਾਲੀ ਰੇਲ ਗੱਡੀ ਦੇ ਕਿਰਾਏ ਵਿੱਚ ਰਿਆਇਤ ਦੇਣ ਦੀਆਂ ਸ਼ਕਤੀਆਂ ਦੇਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਬੋਰਡ ਦੇ ਆਦੇਸ਼ ਵਿੱਚ ਕਿਹਾ ਗਿਆ ਹੈ, ‘‘ਅਨੁਭੂਤੀ ਤੇ ਵਿਸਟਾਡੋਮ ਡੱਬਿਆਂ ਸਮੇਤ ਏਸੀ ਸੀਟ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੀ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਸ਼੍ਰੇਣੀ ਵਿੱਚ ਇਹ ਯੋਜਨਾ ਲਾਗੂ ਹੋਵੇਗੀ।’’ -ਪੀਟੀਆਈ

Advertisement
Advertisement
Tags :
ਐਗਜ਼ੀਕਿਊਟਿਵਸ਼੍ਰੇਣੀਕਟੌਤੀ:ਕਿਰਾਏਚੇਅਰਰੇਲਵੇਵੱਲੋਂਵਿੱਚ
Show comments