ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Red Fort blast: ਡੀਐੱਨਏ ਟੈਸਟ ਤੋਂ ਪੁਸ਼ਟੀ ਹੋਈ, ਉਮਰ ਨਬੀ ਹੀ ਚਲਾ ਰਿਹਾ ਸੀ ਧਮਾਕੇ ਵਾਲੀ ਕਾਰ

ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਤੋਂ ਇਕੱਤਰ ਕੀਤੇ ਨਮੂਨਿਆਂ ਦੇ ਡੀਐੱਨਏ ਟੈਸਟ ਤੋਂ ਸਾਫ਼ ਹੋ ਗਿਆ ਹੈ ਕਿ ਡਾ.ਉਮਰ ਨਬੀ ਉਸ ਕਾਰ ਨੂੰ ਚਲਾ ਰਿਹਾ ਸੀ, ਜਿਸ ਵਿਚ ਸੋਮਵਾਰ ਸ਼ਾਮ ਨੂੰ ਧਮਾਕਾ ਹੋਇਆ ਸੀ। ਪੁਲੀਸ ਵਿਚਲੇ ਸੂਤਰਾਂ ਨੇ ਦੱਸਿਆ...
Advertisement

ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਤੋਂ ਇਕੱਤਰ ਕੀਤੇ ਨਮੂਨਿਆਂ ਦੇ ਡੀਐੱਨਏ ਟੈਸਟ ਤੋਂ ਸਾਫ਼ ਹੋ ਗਿਆ ਹੈ ਕਿ ਡਾ.ਉਮਰ ਨਬੀ ਉਸ ਕਾਰ ਨੂੰ ਚਲਾ ਰਿਹਾ ਸੀ, ਜਿਸ ਵਿਚ ਸੋਮਵਾਰ ਸ਼ਾਮ ਨੂੰ ਧਮਾਕਾ ਹੋਇਆ ਸੀ। ਪੁਲੀਸ ਵਿਚਲੇ ਸੂਤਰਾਂ ਨੇ ਦੱਸਿਆ ਕਿ ਉਮਰ ਦੀ ਮਾਂ ਦੇ ਡੀਐਨਏ ਨਮੂਨੇ ਮੰਗਲਵਾਰ ਨੂੰ ਇਕੱਠੇ ਕੀਤੇ ਗਏ ਸਨ ਅਤੇ ਜਾਂਚ ਲਈ ਇੱਥੇ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਮਨੁੱਖੀ ਅੰਗਾਂ ਨਾਲ ਉਨ੍ਹਾਂ ਦਾ ਮਿਲਾਨ ਕੀਤਾ ਗਿਆ ਸੀ। ਸੂਤਰ ਨੇ ਕਿਹਾ ਕਿ ਡੀਐਨਏ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਧਮਾਕੇ ਵਾਲੀ ਕਾਰ ਨੂੰ ਉਮਰ ਚਲਾ ਰਿਹਾ ਸੀ। ਉਮਰ ਇਸ ਹਫ਼ਤੇ ਦੇ ਸ਼ੁਰੂ ਵਿੱਚ ਬੇਨਕਾਬ ਕੀਤੇ ਗਏ ‘ਵ੍ਹਾਈਟ ਕਾਲਰ’ ਅਤਿਵਾਦੀ ਮੌਡਿਊਲ ਦਾ ਮੁੱਖ ਮੈਂਬਰ ਸੀ। ਉਹ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਹੈ।

ਕਾਬਿਲੇਗੌਰ ਹੈ ਕਿ ਪੁਲੀਸ ਵੱਲੋਂ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਸਬੰਧਾਂ ਵਾਲੇ ਦਹਿਸ਼ਤੀ ਮੌਡਿਊਲ ਨੂੰ ਬੇਨਕਾਬ ਕਰਨ ਅਤੇ ਤਿੰਨ ਡਾਕਟਰਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਕੁਝ ਘੰਟਿਆਂ ਬਾਅਦ, ਸੋਮਵਾਰ ਸ਼ਾਮ ਨੂੰ ਦਿੱਲੀ ਦੇ ਲਾਲ ਕਿਲ੍ਹਾ ਖੇਤਰ ਨੇੜੇ ਧੀਮੀ ਰਫ਼ਤਾਰ ਨਾਲ ਚੱਲਦੀ ਕਾਰ ਵਿੱਚ ਜ਼ੋਰਦਾਰ ਧਮਾਕਾ ਹੋਇਆ ਸੀ। ਜੰਮੂ-ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੇ ਇਸ ਅਤਿਵਾਦੀ ਮੌਡਿਊਲ ਦੀ ਪੈੜ ਨੱਪਣ ਮਗਰੋਂ ਪੁਲੀਸ ਨੇ ਕਰੀਬ 3,000 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਕਲੋਰੇਟ ਅਤੇ ਸਲਫਰ ਜ਼ਬਤ ਕੀਤੇ ਸਨ।

Advertisement

Advertisement
Tags :
#DelhiTerrorAttack#RedFortBlast#TerrorModuleBusted#UmarNabi#ਉਮਰ ਨਬੀ#ਦਹਿਸ਼ਤਗਰਦੀ ਮੋਡਿਊਲ ਦਾ ਪਰਦਾਫਾਸ਼#ਦਿੱਲੀ ਅੱਤਵਾਦੀ ਹਮਲਾ#ਲਾਲ ਕਿਲ੍ਹਾ ਧਮਾਕਾAmmoniumNitrateBlastDNAConfirmationIndiaSecurityJaishEMohammedKashmirTerrorLinksPulwamaTerrorismਅਮੋਨੀਅਮ ਨਾਈਟ੍ਰੇਟ ਧਮਾਕਾਕਸ਼ਮੀਰ ਅੱਤਵਾਦੀ ਲਿੰਕਜੈਸ਼ ਈ ਮੁਹੰਮਦਡੀਐਨਏ ਪੁਸ਼ਟੀਕਰਨਪੁਲਵਾਮਾ ਅੱਤਵਾਦਭਾਰਤ ਸੁਰੱਖਿਆ
Show comments