ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਿਕਾਰਡ ਮੀਂਹ: ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ’ਚ ਰੈੱਡ ਅਲਰਟ ਜਾਰੀ

ਸੁਖਨਾ ਝੀਲ ਦੇ ਗੇਟ ਰਿਕਾਰਡ 9ਵੀਂ ਵਾਰ ਖੋਲ੍ਹੇ
ਨਵੀਂ ਦਿੱਲੀ ਦੇ ਯਮੁਨਾ ਬਾਜ਼ਾਰ ਵਿਖੇ ਯਮੁਨਾ ਨਦੀ ਦੇ ਪਾਣੀ ਨਾਲ ਭਰੇ ਇਲਾਕੇ ਵਿੱਚੋਂ ਸਥਾਨਕ ਲੋਕ ਲੰਘਦੇ ਹੋਏ। ਟ੍ਰਿਬਿਊਨ ਫੋਟੋ: ਮੁਕੇਸ਼ ਅਗਰਵਾਲ
Advertisement

ਕਈ ਰਾਜਾਂ ਵਿੱਚ ਪੈ ਰਹੇ ਭਾਰੀ ਮੀਂਹ ਦਰਮਿਆਨ ਭਾਰਤੀ ਮੌਸਮ ਵਿਭਾਗ (IMD) ਨੇ ਜੰਮੂ ਅਤੇ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰੀ ਪੰਜਾਬ, ਉੱਤਰੀ ਹਰਿਆਣਾ, ਪੂਰਬੀ ਰਾਜਸਥਾਨ, ਦੱਖਣ-ਪੱਛਮੀ ਉੱਤਰ ਪ੍ਰਦੇਸ਼, ਉੱਤਰ-ਪੱਛਮੀ ਅਤੇ ਪੂਰਬੀ ਮੱਧ ਪ੍ਰਦੇਸ਼ ਅਤੇ ਉੜੀਸਾ ਦੇ ਕਈ ਜ਼ਿਲ੍ਹਿਆਂ ਲਈ ਰੈੱਡ ਅਲਰਟ ਚੇਤਾਵਨੀਆਂ ਜਾਰੀ ਕੀਤੀਆਂ ਹਨ। ਅਪਡੇਟ ਕੀਤੀ ਗਈ ਹੁਣ ਤੱਕ ਦੀ ਭਵਿੱਖਬਾਣੀ ਮੁਤਾਬਕ ਅਗਲੇ ਤਿੰਨ ਘੰਟਿਆਂ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਦਰਮਿਆਨੇ ਤੋਂ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਅਚਾਨਕ ਹੜ੍ਹ, ਜ਼ਮੀਨ ਖਿਸਕਣ ਅਤੇ ਪਾਣੀ ਭਰਨ ਦਾ ਖ਼ਤਰਾ ਹੈ।

ਮੌਸਮ ਵਿਭਾਗ ਅਨੁਸਾਰ ਜੰਮੂ ਅਤੇ ਕਸ਼ਮੀਰ ਵਿੱਚ ਰੈੱਡ ਅਲਰਟ ਅਧੀਨ ਜ਼ਿਲ੍ਹਿਆਂ ਵਿੱਚ ਪੁਣਛ, ਮੀਰਪੁਰ, ਰਾਜੌਰੀ, ਰਿਆਸੀ, ਜੰਮੂ, ਰਾਮਬਨ, ਊਧਮਪੁਰ, ਸਾਂਬਾ, ਕਠੂਆ, ਡੋਡਾ ਅਤੇ ਕਿਸ਼ਤਵਾੜ ਸ਼ਾਮਲ ਹਨ। ਪੰਜਾਬ ਵਿੱਚ ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਮੋਗਾ, ਲੁਧਿਆਣਾ, ਬਰਨਾਲਾ ਅਤੇ ਸੰਗਰੂਰ ਰੈੱਡ ਅਲਰਟ ਅਧੀਨ ਹਨ; ਜਦੋਂ ਕਿ ਹਿਮਾਚਲ ਪ੍ਰਦੇਸ਼ ਵਿੱਚ ਮੰਡੀ, ਊਨਾ, ਬਿਲਾਸਪੁਰ, ਸਿਰਮੌਰ ਅਤੇ ਸੋਲਨ ਵਿੱਚ ਵੀ ਅਜਿਹੀਆਂ ਚੇਤਾਵਨੀਆਂ ਹਨ। ਹਰਿਆਣਾ ਦੇ ਯਮੁਨਾ ਨਗਰ, ਅੰਬਾਲਾ, ਕੁਰੂਕਸ਼ੇਤਰ, ਪੰਚਕੂਲਾ ਅਤੇ ਐਸਏਐਸ ਨਗਰ ਵੀ ਇਸੇ ਚੇਤਾਵਨੀ ਦੇ ਅਧੀਨ ਹਨ।

Advertisement

ਦਿੱਲੀ ਵਿੱਚ ਯਮੁਨਾ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਨਿਕਾਸੀ ਜਾਰੀ ਹੈ

ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ 8 ਵਜੇ ਪੁਰਾਣੇ ਰੇਲਵੇ ਪੁਲ (ORB) ’ਤੇ ਯਮੁਨਾ ਨਦੀ ਦਾ ਪੱਧਰ 206.83 ਮੀਟਰ ਦਰਜ ਕੀਤਾ ਗਿਆ। ਕਿਉਂਕਿ ਦਰਿਆ ਦਾ ਪੱਧਰ ਹੋਰ ਵਧਣ ਦੀ ਉਮੀਦ ਹੈ, ਅਧਿਕਾਰੀਆਂ ਨੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਪਾਣੀ ਦਾ ਪੱਧਰ ਲਗਪਗ 206.90 ਮੀਟਰ ਤੱਕ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੰਗਲਵਾਰ ਸ਼ਾਮ ਨੂੰ ਜਾਰੀ ਐਡਵਾਈਜ਼ਰੀ ਮੁਤਾਬਕ 3 ਸਤੰਬਰ, 2025 ਨੂੰ ਸਵੇਰੇ 7 ਵਜੇ ਤੱਕ ਪਾਣੀ ਦਾ ਪੱਧਰ 206.90 ਮੀਟਰ ਹੋਣ ਦੀ ਸੰਭਾਵਨਾ ਹੈ, ਅਤੇ ਉਸ ਤੋਂ ਬਾਅਦ, ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ।

ਚੰਡੀਗੜ੍ਹ ਮੀਂਹ: ਇਸ ਮਾਨਸੂਨ ਵਿੱਚ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਰਿਕਾਰਡ ਨੌਵੀਂ ਵਾਰ ਖੁੱਲ੍ਹੇ

ਕੈਚਮੈਂਟ ਏਰੀਆ ਵਿੱਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਸਵੇਰੇ ਝੀਲ ਵਿਚ ਪਾਣੀ ਦਾ ਪੱਧਰ 1,163 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਮਗਰੋਂ ਸੁਖਨਾ ਝੀਲ ਦੇ ਤਿੰਨ ਫਲੱਡ ਗੇਟਾਂ ਵਿੱਚੋਂ ਦੋ ਖੋਲ੍ਹ ਦਿੱਤੇ। ਝੀਲ ਦਾ ਵਾਧੂ ਪਾਣੀ ਸੁਖਨਾ ਚੋਅ ਰਾਹੀਂ ਘੱਗਰ ਨਦੀ ਵਿੱਚ ਛੱਡਿਆ ਗਿਆ। ਅਧਿਕਾਰੀਆਂ ਅਨੁਸਾਰ, ਇੱਕ ਫਲੱਡ ਗੇਟ ਸਵੇਰੇ 7.30 ਵਜੇ ਦੇ ਕਰੀਬ ਖੋਲ੍ਹਿਆ ਗਿਆ ਅਤੇ ਦੂਜਾ ਗੇਟ ਸਵੇਰੇ 9 ਵਜੇ ਦੇ ਕਰੀਬ ਤਿੰਨ ਇੰਚ ਦੀ ਉਚਾਈ ਤੱਕ ਖੋਲ੍ਹਿਆ ਗਿਆ। ਇਸ ਮੌਨਸੂਨ ਸੀਜ਼ਨ ਵਿੱਚ ਇਹ ਨੌਵਾਂ ਮੌਕਾ ਸੀ ਜਦੋਂ ਫਲੱਡ ਗੇਟ ਖੋਲ੍ਹੇ ਗਏ ਸਨ।

ਮੰਡੀ ਦੇ ਜੰਗਮਬਾਗ ਇਲਾਕੇ ਵਿੱਚ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ, ਇੱਕ ਲਾਪਤਾ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਸਬ-ਡਿਵੀਜ਼ਨ ਦੇ ਜੰਗਮਬਾਗ ਇਲਾਕੇ ਵਿੱਚ ਇੱਕ ਭਿਆਨਕ ਜ਼ਮੀਨ ਖਿਸਕਣ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਲਾਪਤਾ ਹੋ ਗਿਆ। ਮੰਗਲਵਾਰ ਸ਼ਾਮ ਨੂੰ ਅਚਾਨਕ ਜ਼ਮੀਨ ਖਿਸਕਣ ਨਾਲ ਦੋ ਰਿਹਾਇਸ਼ੀ ਘਰ ਦੱਬ ਗਏ ਅਤੇ ਇੱਕ ਰਾਹਗੀਰ ਵੀ ਫਸ ਗਿਆ। ਮੰਡੀ ਦੇ ਐਸਪੀ ਸਾਕਸ਼ੀ ਵਰਮਾ ਨੇ ਕਿਹਾ ਕਿ ਪਹਾੜੀ ਢਹਿਣ ਤੋਂ ਕੁਝ ਪਲ ਪਹਿਲਾਂ ਵਸਨੀਕਾਂ ਨੇ ਉੱਚੀ ਗੂੰਜ ਦੀਆਂ ਆਵਾਜ਼ਾਂ ਸੁਣੀਆਂ, ਜਿਸ ਨਾਲ ਬੇਸ ’ਤੇ ਸਥਿਤ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਐਸਪੀ ਨੇ ਕਿਹਾ, ‘ਘਟਨਾ ਤੋਂ ਤੁਰੰਤ ਬਾਅਦ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ।’’ ਉਨ੍ਹਾਂ ਕਿਹਾ ਕਿ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਮੰਗਲਵਾਰ ਦੇਰ ਰਾਤ ਤੱਕ ਮਲਬੇ ਵਿੱਚੋਂ ਸਾਰੀਆਂ ਛੇ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ।

Advertisement
Show comments