ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਉਣੀ ਸੀਜ਼ਨ ’ਚ ਝੋਨੇ ਦਾ ਰਿਕਾਰਡ ਉਤਪਾਦਨ

ਦਾਲਾਂ ਤੇ ਤੇਲ ਬੀਜਾਂ ਦੀ ਪੈਦਾਵਾਰ ’ਚ ਨਿਘਾਰ
Advertisement

ਖੇਤੀ ਮੰਤਰਾਲੇ ਨੇ ਕਿਹਾ ਕਿ ਅਕਤੂਬਰ ’ਚ ਖ਼ਤਮ ਹੋਏ ਸਾਉਣੀ ਸੀਜ਼ਨ ਦੌਰਾਨ ਮੁਲਕ ਚੌਲਾਂ ਦਾ ਉਤਪਾਦਨ ਰਿਕਾਰਡ 12.45 ਕਰੋੜ ਟਨ ਤੱਕ ਪਹੁੰਚ ਗਿਆ ਜੋ ਪਿਛਲੇ ਸਾਲ ਨਾਲ 1.4 ਫ਼ੀਸਦ ਵੱਧ ਹੈ; ਹਾਲਾਂਕਿ ਦਾਲਾਂ, ਤੇਲ ਬੀਜਾਂ ਤੇ ਕਪਾਹ ਦੀ ਪੈਦਾਵਾਰ ਘਟੀ ਹੈ।

ਮੰਤਰਾਲੇ ਮੁਤਾਬਕ ਸਾਉਣੀ ਸੀਜ਼ਨ 2025-26 ਲਈ ਕੁੱਲ 17.33 ਕਰੋੜ ਟਨ ਅਨਾਜ ਉਤਪਾਦਨ ਦਾ ਅਨੁਮਾਨ ਹੈ। ਮੰਤਰਾਲੇ ਨੇ ਕਿਹਾ ਕਿ ਚਾਲੂ ਸੀਜ਼ਨ ’ਚ ਮੱਕੀ ਦਾ ਉਤਪਾਦਨ 2.83 ਕਰੋੜ ਟਨ, ਮੋਟੇ ਅਨਾਜ ਦੀ ਪੈਦਾਵਾਰ 4.14 ਕਰੋੜ ਟਨ ਹੋਣ ਦੀ ਉਮੀਦ ਹੈ; ਦਾਲਾਂ ਦਾ ਉਤਪਾਦਨ ਪਿਛਲੇ ਸਾਲ ਦੇ 77 ਲੱਖ ਟਨ ਦੇ ਮੁਕਾਬਲੇ ਥੋੜ੍ਹਾ ਘਟ ਕੇ 74 ਲੱਖ ਟਨ ਹੋਣ ਰਹਿਣ ਦਾ ਅਨੁਮਾਨ ਹੈ। ਤਿਲਾਂ ਦਾ ਉਤਪਾਦਨ 2.7 ਕਰੋੜ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਦੇ 2.8 ਕਰੋੜ ਟਨ ਤੋਂ ਥੋੜ੍ਹਾ ਘੱਟ ਹੈ। ਗੰਨੇ ਦਾ ਉਤਪਾਦਨ 45.46 ਕਰੋੜ ਟਨ ਤੋਂ ਵਧ ਕੇ 47.56 ਕਰੋੜ ਟਨ ਹੋਣ ਅਤੇ ਕਪਾਹ ਦਾ ਪਿਛਲੇ ਦੇ 29.72 ਕਰੋੜ ਗੰਢਾਂ ਦੇ ਮੁਕਾਬਲੇ ਘਟ ਕੇ 29.21 ਕਰੋੜ ਗੰਢਾਂ (ਹਰ ਗੰਢ 180 ਕਿੱਲੋ) ਰਹਿਣ ਦਾ ਅਨੁਮਾਨ ਹੈ।

Advertisement

ਝੋਨੇ ਦੀਆਂ ਸੋਧੀਆਂ ਕਿਸਮਾਂ ਦੇ ਵਧੀਆ ਨਤੀਜੇ

ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈ ਸੀ ਏ ਆਰ) ਨੇ ਝੇਨੇ ਦੀਆਂ ਦੋ ਸੋਧੀਆਂ ਕਿਸਮਾਂ ਪੂਸਾ ਡੀ ਐੱਸ ਟੀ-1 ਅਤੇ ਡੀ ਡੀ ਆਰ ਧਾਨ 100 ਕਮਲਾ ਦੇ ਮੁਲਾਂਕਣ ’ਚ ਪੱਖਪਾਤ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਏ ਆਈ ਸੀ ਆਰ ਪੀ ਆਰ ਦੇ ਉਕਤ ਕਿਸਮਾਂ ਬਾਰੇ ਚੁੱਕੇ ਸਵਾਲਾਂ ਦੇ ਜਵਾਬ ’ਚ ਸੰਸਥਾ ਨੇ ਆਖਿਆ ਕਿ ਸੋਧੀਆਂ ਹੋਈਆਂ ਦੋਵਾਂ ਕਿਸਮਾਂ ਨੇ ਕਾਸ਼ਤ ਲਈ ਢੁੱਕਵੇਂ ਇਲਾਕਿਆਂ ’ਚ ਵਧੀਆ ਨਤੀਜਾ ਦਿੱਤਾ ਹੈ।

Advertisement
Show comments