ਉਦੈਪੁਰ ਸਿਟੀ ਪੈਲੇਸ ਦੇ ਵਿਵਾਦਤ ਹਿੱਸੇ ਲਈ ‘ਰਿਸੀਵਰ’ ਨਿਯੁਕਤ
ਜੈਪੁਰ, 26 ਨਵੰਬਰ ਉਦੈਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਥਿਤ ਸਿਟੀ ਪੈਲੇਸ ਦੇ ਵਿਵਾਦਤ ਹਿੱਸੇ ਲਈ ‘ਰਿਸੀਵਰ’ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਇਹ ਫ਼ੈਸਲਾ ਵਿਸ਼ਵਰਾਜ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪੂਜਾ ਸਥਾਨ ‘ਧੂਣੀ’ ਵਿੱਚ ਦਰਸ਼ਨਾਂ ਲਈ ਜਾਣ ਕਾਰਨ...
Advertisement
ਜੈਪੁਰ, 26 ਨਵੰਬਰ
ਉਦੈਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਥਿਤ ਸਿਟੀ ਪੈਲੇਸ ਦੇ ਵਿਵਾਦਤ ਹਿੱਸੇ ਲਈ ‘ਰਿਸੀਵਰ’ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਇਹ ਫ਼ੈਸਲਾ ਵਿਸ਼ਵਰਾਜ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪੂਜਾ ਸਥਾਨ ‘ਧੂਣੀ’ ਵਿੱਚ ਦਰਸ਼ਨਾਂ ਲਈ ਜਾਣ ਕਾਰਨ ਸੋਮਵਾਰ ਰਾਤ ਨੂੰ ਪੈਦਾ ਹੋਏ ਤਣਾਅ ਮਗਰੋਂ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਮੇਵਾੜ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪੁੱਤਰ ਵਿਸ਼ਵਰਾਜ ਦੇ ‘ਅਭਿਸ਼ੇਕ’ ਦੀ ਰਵਾਇਤੀ ਰਸਮ ‘ਦਸਤੂਰ’ ਸੋਮਵਾਰ ਨੂੰ ਚਿਤੌੜਗੜ੍ਹ ਵਿੱਚ ਕੀਤੀ ਗਈ। ਵਿਸ਼ਵਰਾਜ ਸਿੰਘ ਨੂੰ ਉਦੈਪੁਰ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਮੁਖੀ ਵਜੋਂ ‘ਗੱਦੀ’ ਉੱਤੇ ਬਿਠਾਇਆ ਗਿਆ ਸੀ। ਇਸ ਮਗਰੋਂ ਉਨ੍ਹਾਂ ਦਾ ਸਿਟੀ ਪੈਲੇਸ ਵਿੱਚ ਧੂਣੀ ਅਤੇ ਫਿਰ ਉਦੈਪੁਰ ਦੇ ਇਕਲਿੰਗ ਨਾਥ ਜੀ ਮੰਦਰ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਸੀ। ‘ਰਿਸੀਵਰ’ ਹੁਣ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈ ਲਵੇਗਾ ਅਤੇ ਇਸ ਖੇਤਰ ਵਿੱਚ ਦਾਖ਼ਲ ਹੋਣ ਸਬੰਧੀ ਫ਼ੈਸਲਾ ਕਰੇਗਾ। -ਪੀਟੀਆਈ
Advertisement
Advertisement