ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਰਬੀਆਈ ਵੱਲੋਂ ਰੈਪੋ ਦਰ ਬਰਕਰਾਰ, ਵਿਕਾਸ ਦਰ ਦਾ ਅਨੁਮਾਨ ਘਟਾਇਆ

ਮੁੰਬਈ, 6 ਦਸੰਬਰ ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਦੇ ਜੋਖਮ ਦਾ ਹਵਾਲਾ ਦਿੰਦਿਆਂ ਅੱਜ ਮੁੱਖ ਵਿਆਜ਼ ਦਰ (ਰੈਪੋ) ’ਚ ਕੋਈ ਤਬਦੀਲੀ ਨਹੀ ਕੀਤੀ ਪਰ ਸੁਸਤ ਪਏ ਅਰਥਚਾਰੇ ਨੂੰ ਸਹਾਰਾ ਦੇਣ ਲਈ ਬੈਂਕਾਂ ਕੋਲ ਨਕਦੀ ਵਧਾਉਣ ਲਈ ਨਕਦ ਰਾਖਵੇਂ ਅਨੁਪਾਤ (ਸੀਆਰਆਰ)...
ਸ਼ਕਤੀਕਾਂਤ ਦਾਸ
Advertisement

ਮੁੰਬਈ, 6 ਦਸੰਬਰ

ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਦੇ ਜੋਖਮ ਦਾ ਹਵਾਲਾ ਦਿੰਦਿਆਂ ਅੱਜ ਮੁੱਖ ਵਿਆਜ਼ ਦਰ (ਰੈਪੋ) ’ਚ ਕੋਈ ਤਬਦੀਲੀ ਨਹੀ ਕੀਤੀ ਪਰ ਸੁਸਤ ਪਏ ਅਰਥਚਾਰੇ ਨੂੰ ਸਹਾਰਾ ਦੇਣ ਲਈ ਬੈਂਕਾਂ ਕੋਲ ਨਕਦੀ ਵਧਾਉਣ ਲਈ ਨਕਦ ਰਾਖਵੇਂ ਅਨੁਪਾਤ (ਸੀਆਰਆਰ) ’ਚ 0.5 ਫੀਸਦ ਕਟੌਤੀ ਕਰਕੇ ਇਸ ਨੂੰ ਚਾਰ ਫੀਸਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਰਬੀਆਈ ਨੇ ਮਾਰਚ 2025 ਨੂੰ ਖਤਮ ਹੋਣ ਵਾਲੇ ਵਿੱਤੀ ਵਰ੍ਹੇ ਲਈ ਆਪਣੇ ਵਿਕਾਸ ਦਰ ਦੇ ਅਨੁਮਾਨ ਨੂੰ 7.2 ਫੀਸਦ ਤੋਂ ਘਟਾ ਕੇ 6.6 ਫੀਸਦ ਕਰ ਦਿੱਤਾ ਹੈ। ਆਰਬੀਆਈ ਦੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਨੇ ਲਗਾਤਾਰ 11ਵੀਂ ਮੀਟਿੰਗ ’ਚ ਨੀਤੀਗਤ ਵਿਆਜ਼ ਦਰ ਰੈਪੋ 6.5 ਫੀਸਦ ’ਤੇ ਕਾਇਮ ਰੱਖਣ ਦਾ ਫ਼ੈਸਲਾ ਕੀਤਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਭਾਰਤ ਦੀ ਆਪਣੇ ਵਪਾਰਕ ਲੈਣ-ਦੇਣ ਵਿੱਚ ‘ਡਾਲਰ ’ਤੇ ਨਿਰਭਰਤਾ ਘਟਾਉਣ’ ਦੀ ਕੋਈ ਯੋਜਨਾ ਨਹੀਂ ਹੈ ਅਤੇ ਉਹ ਸਿਰਫ਼ ਹੋਰ ਸਾਧਨਾਂ ਨਾਲ ਇਸ ਨੂੰ ਜੋਖਮ-ਮੁਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਆਰਥਿਕ ਮਾਹਿਰਾਂ ਨੇ ਅੱਜ ਰਾਏ ਜਤਾਈ ਕਿ ਆਰਬੀਆਈ ਦੀ ਮੁਦਰਾ ਨੀਤੀ ਉਮੀਦ ਮੁਤਾਬਕ ਹੈ ਤੇ ਸੀਆਰਆਰ ’ਚ ਕਟੌਤੀ ਨਾਲ ਵਿਕਾਸ ਨੂੰ ਹੁਲਾਰਾ ਮਿਲੇਗਾ। ਉਦਯੋਗ ਮੰਡਲ ਫਿੱਕੀ ਦੇ ਪ੍ਰਧਾਨ ਹਰਸ਼ ਵਰਧਨ ਅਗਰਵਾਲ ਨੇ ਕਿਹਾ ਕਿ ਹਾਲਾਂਕਿ ਰੈਪੋ ਦਰ ’ਤੇ ਆਰਬੀਆਈ ਦਾ ਰੁਖ਼ ਉਮੀਦ ਮੁਤਾਬਕ ਹੈ ਪਰ ਉਹ ਸੀਆਰਆਰ ਦਰ ’ਚ ਅੱਧਾ ਫੀਸਦ ਦੀ ਕਟੌਤੀ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਖੁਰਾਕੀ ਕੀਮਤਾਂ ਕਾਰਨ ਮਹਿੰਗਾਈ ਵਧੀ ਹੈ ਅਤੇ ਇਸ ’ਚ ਸੁਧਾਰ ਦੀ ਸੰਭਾਵਨਾ ਹੈ। ਸੀਆਈਆਈ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਸੀਆਰਆਰ ’ਚ ਕਟੌਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਅਰਥਚਾਰੇ ਦੇ ਸਾਰੇ ਉਤਪਾਦਕ ਖੇਤਰਾਂ ਨੂੰ ਵਧੇਰੇ ਸਰੋਤ ਮਿਲਣਗੇ। -ਪੀਟੀਆਈ

Advertisement

Advertisement