ਅੰਮ੍ਰਿਤਸਰ-ਬਰਮਿੰਘਮ ਉਡਾਣ ਉਤਰਨ ਦੌਰਾਨ ਆਰ ਏ ਟੀ ਹਰਕਤ ’ਚ ਆਇਆ
ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ ਉਡਾਣ ਦੇ ਚਾਲਕ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਹਵਾਈ ਅੱਡੇ ’ਤੇ ਉਤਰਨ ਦੌਰਾਨ ਬੋਇੰਗ 787 ਜਹਾਜ਼ ਦਾ ‘ਰੈਮ ਏਅਰ ਟਰਬਾਈਨ’ (ਆਰ ਏ ਟੀ) ਅਚਾਨਕ ਹਰਕਤ ਵਿੱਚ ਆ ਗਿਆ, ਹਾਲਾਂਕਿ ਜਹਾਜ਼ ਨੂੰ ਸੁਰੱਖਿਅਤ ਰਨਵੇਅ ’ਤੇ ਉਤਾਰ ਲਿਆ ਗਿਆ। ਇਹ ਜਾਣਕਾਰੀ ਅੱਜ ਏਅਰਲਾਈਨ ਕੰਪਨੀ ਨੇ ਦਿੱਤੀ।
ਆਰ ਏ ਟੀ ਦੋਵੇਂ ਇੰਜਣਾਂ ਦੇ ਕੰਮ ਕਰਨਾ ਬੰਦ ਕਰਨ ਜਾਂ ਇਲੈਕਟ੍ਰੌਨਿਕ ਜਾਂ ਹਾਈਡਰੋਲਿਕ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋਣ ਦੀ ਸਥਿਤੀ ਵਿੱਚ ਆਪਣੇ-ਆਪ ਹਰਕਤ ਵਿੱਚ ਆ ਜਾਂਦਾ ਹੈ। ਇਹ ਐਮਰਜੈਂਸੀ ਊਰਜਾ ਪੈਦਾ ਕਰਨ ਲਈ ਹਵਾ ਦੀ ਰਫ਼ਤਾਰ ਦਾ ਇਸਤੇਮਾਲ ਕਰਦਾ ਹੈ। ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਆਪਣੀ ਬਰਮਿੰਘਮ-ਦਿੱਲੀ ਉਡਾਣ ਰੱਦ ਕਰ ਦਿੱਤੀ ਹੈ ਕਿਉਂਕਿ ਜਹਾਜ਼ ਨੂੰ ਨਿਰੀਖਣ ਲਈ ਰੋਕਿਆ ਗਿਆ ਹੈ। ਏਅਰ ਇੰਡੀਆ ਨੇ ਇਕ ਬਿਆਨ ਵਿੱਚ ਕਿਹਾ, ‘‘4 ਅਕਤੂਬਰ 2025 ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਉਡਾਣ ਨੰਬਰ ਏ ਆਈ 117 ਦੇ ਚਾਲਕ ਦਲ ਨੂੰ ਜਹਾਜ਼ ਦੇ ਉਤਰਨ ਦੌਰਾਨ ‘ਰੈਮ ਏਅਰ ਟਰਬਾਈਨ’ (ਆਰ ਏ ਟੀ) ਦੇ ਅਚਾਨਕ ਹਰਕਤ ਵਿੱਚ ਆਉਣ ਦਾ ਪਤਾ ਲੱਗਿਆ। ਵਾਬਾਜ਼ੀ ਨਿਗਰਾਨ ਸੰਸਥਾ ਡਾਇਰੈਕਟੋਰੇਟ ਜਨਰਲ ਸ਼ਹਿਰੀ ਹਵਾਬਾਜ਼ੀ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।