Ramayana, Mahabharata in Arabic: ਰਾਮਾਇਣ ਤੇ ਮਹਾਭਾਰਤ ਦਾ ਅਰਬੀ ਅਨੁਵਾਦ ਤੇ ਪ੍ਰਕਾਸ਼ਨਾਂ ਕਰਨ ਵਾਲਿਆਂ ਨੂੰ ਮਿਲੇ ਮੋਦੀ
ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਵੀ ਕੀਤਾ ਸੀ ਦੋਵਾਂ ਦਾ ਜ਼ਿਕਰ
Advertisement
ਅਦਿੱਤੀ ਟੰਡਨ
ਨਵੀਂ ਦਿੱਲੀ, 21 ਦਸੰਬਰ
Advertisement
ਆਪਣੀ ਪਲੇਠੀ ਫੇਰੀ ਲਈ ਕੁਵੈਤ ਉੱਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੋ ਭਾਰਤੀ ਮਹਾਂਕਾਵਿ ਰਾਮਾਇਣ ਤੇ ਮਹਾਭਾਰਤ ਦਾ ਅਰਬੀ ਭਾਸ਼ਾ ਵਿਚ ਅਨੁਵਾਦ ਤੇ ਇਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਵਾਲੇ ਦੋ ਮੁਕਾਮੀ ਲੋਕਾਂ ਨੂੰ ਮਿਲੇ। ਪ੍ਰਧਾਨ ਮੰਤਰੀ ਨੇ ਕੁਵੈਤ ਵਿਚ ਅਬਦੁੱਲ੍ਹਾ ਅਲ ਬਾਰੌਨ ਤੇ ਅਬਦੁਲ ਲਤੀਫ਼ ਅਲ ਨੇਸੇਫ਼ ਨਾਲ ਮੁਲਾਕਾਤ ਕੀਤੀ। ਅਬਦੁੱਲਾ ਅਲ ਬਾਰੌਨ ਨੇ ਜਿੱਥੇ ਰਾਮਾਇਣ ਤੇ ਮਹਾਭਾਰਤ, ਦੋਵਾਂ ਦਾ ਅਰਬੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ, ਉਥੇ ਅਬਦੁਲ ਲਤੀਫ਼ ਨੈਸੇਫ਼ ਨੇ ਦੋਵੇਂ ਮਹਾਂਕਾਵਿ ਪ੍ਰਕਾਸ਼ਿਤ ਕੀਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਵੀ ਇਨ੍ਹਾਂ ਦੋਵਾਂ ਤੇ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਗੱਲ ਕੀਤੀ ਸੀ। ਸ੍ਰੀ ਮੋਦੀ ਦੇ ਵਿਦੇਸ਼ ਦੌਰਿਆਂ ਵਿਚ ਅਕਸਰ ਭਾਰਤੀ ਸਭਿਆਚਾਰ ਨਾਲ ਜੁੜੀਆਂ ਪੇਸ਼ਕਾਰੀਆਂ ਤੇ ਸ਼ੋਅ ਵੀ ਸ਼ਾਮਲ ਹੁੰਦੇ ਹਨ।
Advertisement