ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Ram temple in Ayodhya ਅਯੁੱਧਿਆ ਵਿਚ ਰਾਮ ਮੰਦਰ ਦੇ ਦਰਸ਼ਨਾਂ ਦਾ ਸਮਾਂ ਵਧਾਇਆ

ਹੁਣ ਸਵੇਰੇ 6 ਵਜੇ ਖੁੱਲ੍ਹਣਗੇ ਕਿਵਾੜ
Advertisement

ਅਯੁੱਧਿਆ, 4 ਮਾਰਚ

UP TEMPLE AYODHYA TIMINGS ਅਯੁੱਧਿਆ ਵਿੱਚ ਰਾਮ ਮੰਦਰ ਦੇ ਦਰਸ਼ਨਾਂ ਦਾ ਸਮਾਂ ਵਧਾ ਦਿੱਤਾ ਗਿਆ ਹੈ। ਮੰਦਰ ਹੁਣ ਸਵੇਰੇ 7 ਵਜੇ ਦੀ ਬਜਾਏ ਇੱਕ ਘੰਟਾ ਪਹਿਲਾਂ 6 ਵਜੇ ਖੁੱਲ੍ਹੇਗਾ। ਮੰਦਰ ਟਰੱਸਟ ਦੇ ਮੀਡੀਆ ਸੈਂਟਰ ਨੇ ਕਿਹਾ ਕਿ ਨਵਾਂ ਸ਼ਡਿਊਲ, ਜਿਸ ਵਿੱਚ ਸੋਧਿਆ ਹੋਇਆ ਆਰਤੀ ਦਾ ਸਮਾਂ ਵੀ ਸ਼ਾਮਲ ਹੈ, ਸੋਮਵਾਰ ਤੋਂ ਲਾਗੂ ਹੋ ਗਿਆ ਹੈ।

Advertisement

ਨਵੇਂ ਸ਼ਡਿਊਲ ਮੁਤਾਬਕ ਸ਼ਰਧਾਲੂ ਸ਼ਿੰਗਾਰ ਆਰਤੀ ਤੋਂ ਬਾਅਦ ਸਵੇਰੇ 6:30 ਵਜੇ ਤੋਂ 11:50 ਵਜੇ ਤੱਕ ਮੰਦਰ ਵਿੱਚ ਦਾਖਲ ਹੋ ਸਕਦੇ ਹਨ। ਫਿਰ ਮੰਦਰ ਰਾਜ ਭੋਗ ਆਰਤੀ ਲਈ ਦੁਪਹਿਰ 12 ਵਜੇ ਬੰਦ ਹੋ ਜਾਵੇਗਾ। ਦਰਸ਼ਨਾਂ ਦਾ ਸਮਾਂ ਦੁਪਹਿਰ 1 ਵਜੇ ਤੋਂ 6:50 ਵਜੇ ਤੱਕ ਮੁੜ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਸੰਧਿਆ ਆਰਤੀ ਸ਼ਾਮ 7 ਵਜੇ ਹੋਵੇਗੀ। ਭਗਤਾਂ ਨੂੰ ਰਾਤ 9:45 ਵਜੇ ਤੱਕ ਦਰਸ਼ਨ ਕਰਨ ਦੀ ਇਜਾਜ਼ਤ ਹੋਵੇਗੀ। ਟਰੱਸਟ ਨੇ ਕਿਹਾ ਕਿ ਮੰਦਰ ਅੰਤ ਵਿੱਚ ਸ਼ਯਨ ਆਰਤੀ ਤੋਂ ਬਾਅਦ ਰਾਤ 10 ਵਜੇ ਬੰਦ ਹੋ ਜਾਵੇਗਾ। -ਪੀਟੀਆਈ

Advertisement
Tags :
ayodhyaram temple