ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ: ਦਸ ਹਜ਼ਾਰ ਸੀਸੀਟੀਵੀ ਕੈਮਰੇ, ਏਆਈ ਨਾਲ ਲੈਸ ਡਰੋਨ ਰੱਖਣਗੇ ਤਿੱਖੀ ਨਜ਼ਰ
ਉਦਘਾਟਨੀ ਸਮਾਰੋਹ ਦੇ ਮੱਦੇਨਜ਼ਰ ਅਯੁੱਧਿਆ ਵਿਚ ਬਹੁ-ਪਰਤੀ ਸੁਰੱਖਿਆ ਦਾ ਇੰਤਜ਼ਾਮ
Advertisement
ਅਯੁੱਧਿਆ: ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਮੱਦੇਨਜ਼ਰ ਅਯੁੱਧਿਆ ਵਿਚ ਬਹੁ-ਪਰਤੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਮੌਕੇ 10,000 ਸੀਸੀਟੀਵੀ ਕੈਮਰੇ ਤੇ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਲੈਸ ਡਰੋਨ ਲੋਕਾਂ ਦੀ ਆਵਾਜਾਈ ’ਤੇ ਤਿੱਖੀ ਨਜ਼ਰ ਰੱਖਣਗੇ। ਪੁਲੀਸ ਕਰਮੀਆਂ ਨੂੰ ਸਮਾਗਮ ਵਾਲੀ ਥਾਂ ’ਤੇ ਸਾਦੇ ਕੱਪੜਿਆਂ ਵਿਚ ਤਾਇਨਾਤ ਕੀਤਾ ਗਿਆ ਹੈ। ਪੁਲੀਸ ਕਰਮੀ ਧਰਮ ਪਥ, ਰਾਮ ਪਥ, ਹਨੂਮਾਨਗੜ੍ਹੀ ਇਲਾਕੇ ਤੇ ਅਸ਼ਰਫੀ ਭਵਨ ਮਾਰਗ ’ਤੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਗਲੀਆਂ ਵਿਚ ਗਸ਼ਤ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਏਟੀਐੱਸ ਦਸਤਿਆਂ ਨੂੰ ਵੀ ਅਯੁੱਧਿਆ ਵਿਚ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ
Advertisement
Advertisement