ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਪੁਰਾ: ਜ਼ਮੀਨੀ ਵਿਵਾਦ ’ਚ ਗੋਲੀਆਂ ਚੱਲਣ ਕਾਰਨ ਪਿਓ-ਪੁੱਤ ਸਣੇ 3 ਦੀ ਮੌਤ

ਪਟਿਆਲਾ, 26 ਜੂਨ ਇਸ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਅੱਜ ਜ਼ਮੀਨੀ ਵਿਵਾਦ ਕਾਰਨ ਗੋਲੀਬਾਰੀ ਦੌਰਾਨ ਪਿਓ-ਪੁੱਤ ਸਣੇ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਹੈ। ਫੋਟੋਆਂ: ਰਾਜੇਸ਼ ਸੱਚਰ ਮ੍ਰਿਤਕਾਂ...
Advertisement

ਪਟਿਆਲਾ, 26 ਜੂਨ

ਇਸ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਅੱਜ ਜ਼ਮੀਨੀ ਵਿਵਾਦ ਕਾਰਨ ਗੋਲੀਬਾਰੀ ਦੌਰਾਨ ਪਿਓ-ਪੁੱਤ ਸਣੇ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਹੈ।

Advertisement

ਫੋਟੋਆਂ: ਰਾਜੇਸ਼ ਸੱਚਰ

ਮ੍ਰਿਤਕਾਂ ਦੀ ਪਛਾਣ ਪਿੰਡ ਛਤਰ ਨਗਰ ਨੌਗਾਵਾ ਦੇ ਦਿਲਬਾਗ ਸਿੰਘ ਉਸ ਦੇ ਪੁੱਤਰ ਜਸਵਿੰਦਰ ਸਿੰਘ ਜੱਸੀ ਤੇ ਇਕ ਹੋਰ ਵਿਅਕਤੀ ਸਤਵਿੰਦਰ ਸਿੰਘ ਵਜੋਂ ਹੋਈ ਹੈ। ਇਹ ਗੋਲੀਬਾਰੀ ਵਾਹੀਯੋਗ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਦੇ ਝਗੜੇ ਕਾਰਨ ਹੋਈ ਹੈ। ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

Advertisement
Show comments