ਰਾਜਨਾਥ ਸਿੰਘ ASEAN ਰੱਖਿਆ ਮੰਤਰੀਆਂ ਦੀ ਮੀਟਿੰਗ ADMM-Plus ਲਈ ਕੁਆਲਾਲੰਪੁਰ ਪਹੁੰਚੇ
ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਨਿੱਚਰਵਾਰ ਨੂੰ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ 12ਵੀਂ ASEAN ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ (ADMM-Plus) ਲਈ ਪਹੁੰਚੇ ਹਨ, ਜਿੱਥੇ ਉਹ 'ADMM-ਪਲੱਸ ਦੇ 15 ਸਾਲਾਂ ’ਤੇ ‘ਵਿਚਾਰ ਅਤੇ ਅੱਗੇ ਦਾ ਰਾਹ ਤਿਆਰ ਕਰਨਾ’ ਵਿਸ਼ੇ ’ਤੇ ਫੋਰਮ...
Advertisement
ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਨਿੱਚਰਵਾਰ ਨੂੰ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ 12ਵੀਂ ASEAN ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ (ADMM-Plus) ਲਈ ਪਹੁੰਚੇ ਹਨ, ਜਿੱਥੇ ਉਹ 'ADMM-ਪਲੱਸ ਦੇ 15 ਸਾਲਾਂ ’ਤੇ ‘ਵਿਚਾਰ ਅਤੇ ਅੱਗੇ ਦਾ ਰਾਹ ਤਿਆਰ ਕਰਨਾ’ ਵਿਸ਼ੇ ’ਤੇ ਫੋਰਮ ਨੂੰ ਸੰਬੋਧਨ ਕਰਨਗੇ।
ADMM ਦੱਖਣ-ਪੂਰਬੀ ਏਸ਼ੀਆਈ ਰਾਸ਼ਟਰ ਸੰਘ (ASEAN) ਦੇ ਅੰਦਰ ਸਭ ਤੋਂ ਉੱਚਾ ਰੱਖਿਆ ਸਲਾਹਕਾਰੀ ਅਤੇ ਸਹਿਯੋਗੀ ਢਾਂਚਾ ਹੈ। ADMM-Plus ASEAN ਦੇ ਮੈਂਬਰ ਦੇਸ਼ਾਂ ਬ੍ਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ ਪੀਡੀਆਰ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਪੂਰਬੀ ਤਿਮੋਰ ਅਤੇ ਵੀਅਤਨਾਮ ਹਨ। ਇਸਦੇ ਅੱਠ ਡਾਇਲਾਗ ਭਾਈਵਾਲਾਂ—ਭਾਰਤ, ਅਮਰੀਕਾ, ਚੀਨ, ਰੂਸ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ—ਲਈ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਇੱਕ ਮੰਚ ਹੈ।
ਭਾਰਤ 1992 ਵਿੱਚ ASEAN ਦਾ ਇੱਕ ਡਾਇਲਾਗ ਭਾਈਵਾਲ ਬਣਿਆ ਅਤੇ ਪਹਿਲੀ ADMM-ਪਲੱਸ ਮੀਟਿੰਗ ਅਕਤੂਬਰ 2010 ਵਿੱਚ ਹਨੋਈ, ਵੀਅਤਨਾਮ ਵਿੱਚ ਹੋਈ ਸੀ। 2017 ਤੋਂ ADMM-ਪਲੱਸ ASEAN ਅਤੇ ਇਸਦੇ ਭਾਈਵਾਲ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਾਲਾਨਾ ਆਯੋਜਿਤ ਕੀਤੀ ਜਾਂਦੀ ਹੈ। -ਏਐੱਨਆਈ
Advertisement
Advertisement
