ਰਾਜਨਾਥ ਵੱਲੋਂ ਟਾਟਾ ਰੱਖਿਆ ਨਿਰਮਾਣ ਪਲਾਂਟ ਦਾ ਉਦਘਾਟਨ
ਅਫਰੀਕਾ ’ਚ ਭਾਰਤ ਦਾ ਪਹਿਲਾ ਪਲਾਂਟ ਸਥਾਪਤ
Advertisement
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟਡ ਵੱਲੋਂ ਮੋਰੱਕੋ ਦੇ ਬੈਰੇਚਿਡ ’ਚ ਸਥਾਪਤ ਇੱਕ ਨਿਰਮਾਣ ਪਲਾਂਟ ਦਾ ਉਦਘਾਟਨ ਕੀਤਾ ਹੈ। ਟਾਟਾ ਵੱਲੋਂ ਇਹ ਪਲਾਂਟ ਪਹੀਏ ਵਾਲੇ ਬਖ਼ਤਰਬੰਦ ਵਾਹਨਾਂ ਦੇ ਨਿਰਮਾਣ ਲਈ ਸਥਾਪਤ ਕੀਤਾ ਗਿਆ ਹੈ।
20 ਹਜ਼ਾਰ ਵਰਗ ਮੀਟਰ ’ਚ ਫੈਲਿਆ ਇਹ ਪਲਾਂਟ ਅਫਰੀਕਾ ’ਚ ਪਹਿਲਾ ਭਾਰਤੀ ਰੱਖਿਆ ਨਿਰਮਾਣ ਪਲਾਂਟ ਹੈ। ਇਹ ਮੋਰੱਕੋ ਦਾ ਸਭ ਤੋਂ ਵੱਡਾ ਅਜਿਹਾ ਪਲਾਂਟ ਹੈ। ਮੋਰੱਕੋ ਸਰਕਾਰ ਨਾਲ ਆਪਣੇ ਕਰਾਰ ਤਹਿਤ ਟਾਟਾ ਐਡਵਾਂਸਡ ਸਿਸਟਮਜ਼ ਪਹੀਏਦਾਰ ਬਖ਼ਤਰਬੰਦ ਪਲੈਟਫਾਰਮ 8x8 ਦਾ ਉਤਪਾਦਨ ਤੇ ਵੰਡ ਕਰੇਗਾ ਜਿਸ ਦੀ ਸ਼ੁਰੂਆਤੀ ਡਿਲਿਵਰੀ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਹੈ। ਇਹ ਸਹੂਲਤ ਨਿਰਧਾਰਤ ਸਮੇਂ ਤੋਂ ਤਿੰਨ ਮਹੀਨੇ ਪਹਿਲਾਂ ਹੀ ਚਾਲੂ ਹੋ ਗਈ ਅਤੇ ਉਤਪਾਦਨ ਵੀ ਸ਼ੁਰੂ ਹੋ ਚੁੱਕਾ ਹੈ। ਮੋਰੱਕੋ ਦੇ ਰੱਖਿਆ ਮੰਤਰੀ ਅਬਦੇਲਤੀਫ ਲੌਦੀ ਵੀ ਉਦਘਾਟਨੀ ਸਮਾਗਮ ’ਚ ਹਾਜ਼ਰ ਸਨ।
Advertisement
ਟਾਟਾ ਐਡਵਾਂਸਡ ਸਿਸਟਮਜ਼ ਲਿਮਿਟਡ ਨੇ ਕਿਹਾ, ‘ਇਹ ਪ੍ਰਾਪਤੀ ਕਿਸੇ ਨਿੱਜੀ ਭਾਰਤੀ ਕੰਪਨੀ ਵੱਲੋਂ ਸਥਾਪਤ ਪਹਿਲੀ ਵਿਦੇਸ਼ੀ ਰੱਖਿਆ ਨਿਰਮਾਣ ਸਹੂਲਤ ਹੈ ਜੋ ਡੀ ਆਰ ਡੀ ਓ ਦੀ ਭਾਈਵਾਲੀ ਨਾਲ ਆਧੁਨਿਕ ਲੜਾਕੂ ਜਹਾਜ਼ਾਂ ਨੂੰ ਡਿਜ਼ਾਈਨ ਤੇ ਵੰਡ ਕਰਨ ਦੀ ਭਾਰਤ ਦੀ ਸਮਰੱਥਾ ਨੂੰ ਉਭਾਰਦੀ ਹੈ।’ ਕੰਪਨੀ ਨੇ ਕਿਹਾ ਕਿ ਇਸ ਪਲਾਂਟ ਨੇ ਸਿੱਧੇ ਤੇ ਅਸਿੱਧੇ ਦੋਵਾਂ ਤਰ੍ਹਾਂ ਦੇ ਰੁਜ਼ਗਾਰ ਪੈਦਾ ਕੀਤੇ ਹਨ।
Advertisement