ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਸਥਾਨ: ਜਿੰਮ ਵਿੱਚ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ

ਰਾਜਸਥਾਨ ਦੇ ਕੁਚਾਮਨ ਸ਼ਹਿਰ ਵਿੱਚ ਇੱਕ ਕਾਰੋਬਾਰੀ ਨੂੰ ਜਿੰਮ ਅੰਦਰ ਕਸਰਤ ਕਰਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਉਪਰੰਤ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕੁਚਾਮਨ ਦੇ ਸਟੇਸ਼ਨ ਰੋਡ ’ਤੇ ਸਥਿਤ ਜਿੰਮ...
Advertisement
ਰਾਜਸਥਾਨ ਦੇ ਕੁਚਾਮਨ ਸ਼ਹਿਰ ਵਿੱਚ ਇੱਕ ਕਾਰੋਬਾਰੀ ਨੂੰ ਜਿੰਮ ਅੰਦਰ ਕਸਰਤ ਕਰਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਉਪਰੰਤ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕੁਚਾਮਨ ਦੇ ਸਟੇਸ਼ਨ ਰੋਡ ’ਤੇ ਸਥਿਤ ਜਿੰਮ ਵਿੱਚ ਸਵੇਰੇ ਵੇਲੇ ਵਾਪਰੀ, ਜਦੋਂ ਇੱਕ ਅਣਪਛਾਤੇ ਹਮਲਾਵਰ ਨੇ 40 ਸਾਲਾ ਰਮੇਸ਼ ਰੂਲਾਨੀਆ ’ਤੇ ਗੋਲੀ ਚਲਾ ਦਿੱਤੀ। ਰਮੇਸ਼ ਸ਼ਹਿਰ ਵਿੱਚ ਇੱਕ ਬਾਈਕ ਸ਼ੋਰੂਮ ਅਤੇ ਇੱਕ ਹੋਟਲ ਦਾ ਮਾਲਕ ਸੀ।

ਏ.ਐਸ.ਪੀ. ਨੇਮੀ ਚੰਦ ਖਾਰੀਆ ਨੇ ਦੱਸਿਆ ਕਿ ਹਮਲਾਵਰ ਸਵੇਰੇ ਕਰੀਬ 5.20 ਵਜੇ ਜਿੰਮ ਵਿੱਚ ਦਾਖਲ ਹੋਇਆ ਅਤੇ ਰੂਲਾਨੀਆ ’ਤੇ ਬਿਲਕੁਲ ਨਜ਼ਦੀਕ ਤੋਂ ਗੋਲੀਬਾਰੀ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਸੀ.ਸੀ.ਟੀ.ਵੀ. ਫੁਟੇਜ ਵਿੱਚ ਸ਼ੱਕੀ ਵਿਅਕਤੀ ਨੂੰ ਗੋਲੀਬਾਰੀ ਤੋਂ ਕੁਝ ਪਲ ਪਹਿਲਾਂ ਹੀ ਅਹਾਤੇ ਵਿੱਚ ਦਾਖਲ ਹੁੰਦੇ ਦੇਖਿਆ ਗਿਆ।

Advertisement

ਏ.ਐੱਸ.ਪੀ. ਨੇ ਕਿਹਾ, ‘‘ਰੂਲਾਨੀਆ ਨੂੰ ਜਿਮ ਦੇ ਦੂਜੇ ਮੈਂਬਰਾਂ ਦੁਆਰਾ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।’’

ਪੁਲੀਸ ਨੂੰ ਸ਼ੱਕ ਹੈ ਕਿ ਇਹ ਕਤਲ ਰੰਗਦਾਰੀ ਦੀ ਧਮਕੀ ਨਾਲ ਜੁੜਿਆ ਹੋ ਸਕਦਾ ਹੈ। ਰੂਲਾਨੀਆ ਨੂੰ ਕਥਿਤ ਤੌਰ ’ਤੇ ਕੁਝ ਦਿਨ ਪਹਿਲਾਂ ਰੋਹਿਤ ਗੋਦਾਰਾ ਗੈਂਗ ਤੋਂ ਧਮਕੀ ਮਿਲੀ ਸੀ, ਜੋ ਦੀਦਵਾਣਾ-ਕੁਚਾਮਨ ਜ਼ਿਲ੍ਹੇ ਸਮੇਤ ਪੱਛਮੀ ਰਾਜਸਥਾਨ ਵਿੱਚ ਸਰਗਰਮ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਦੇ ਕਈ ਹੋਰ ਕਾਰੋਬਾਰੀਆਂ ਨੂੰ ਵੀ ਹਾਲ ਹੀ ਵਿੱਚ ਅਜਿਹੀਆਂ ਧਮਕੀਆਂ ਮਿਲੀਆਂ ਹਨ।

ਪੁਲੀਸ ਨੇ ਦੱਸਿਆ ਕਿ ਕਾਤਲ ਦੀ ਪਛਾਣ ਕਰਨ ਲਈ ਆਸ-ਪਾਸ ਦੇ ਇਲਾਕਿਆਂ ਦੇ ਸੀ.ਸੀ.ਟੀ.ਵੀ. ਕੈਮਰਾ ਫੁਟੇਜ ਨੂੰ ਜਾਂਚਿਆ ਕੀਤਾ ਜਾ ਰਿਹਾ ਹੈ।

Advertisement
Show comments