ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Rajasthan Accident: ਦੋ ਟਰੱਕਾਂ ਅਤੇ ਬੱਸ ਦੀ ਟੱਕਰ ਕਾਰਨ 45 ਯਾਤਰੀ ਜ਼ਖਮੀ

ਜੈਪੁਰ, 2 ਜਨਵਰੀ ਦਿੱਲੀ-ਮੁੰਬਈ ਐਕਸਪ੍ਰੈਸ ਵੇਅ ’ਤੇ ਇੱਕ ਨਿੱਜੀ ਬੱਸ ਦੀ ਦੋ ਟਰੱਕਾਂ ਨਾਲ ਟੱਕਰ ਹੋਣ ਕਾਰਨ ਕਰੀਬ 45 ਯਾਤਰੀ ਜ਼ਖਮੀ ਹੋ ਗਏ। ਨੰਗਲ-ਰਾਜਾਵਤਨ ਦੇ ਡੀਐੱਸਪੀ ਚਾਰੁਲ ਗੁਪਤਾ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਇੱਕ ਬੱਸ ਉਜੈਨ ਤੋਂ ਦਿੱਲੀ ਜਾ ਰਹੀ...
Advertisement

ਜੈਪੁਰ, 2 ਜਨਵਰੀ

ਦਿੱਲੀ-ਮੁੰਬਈ ਐਕਸਪ੍ਰੈਸ ਵੇਅ ’ਤੇ ਇੱਕ ਨਿੱਜੀ ਬੱਸ ਦੀ ਦੋ ਟਰੱਕਾਂ ਨਾਲ ਟੱਕਰ ਹੋਣ ਕਾਰਨ ਕਰੀਬ 45 ਯਾਤਰੀ ਜ਼ਖਮੀ ਹੋ ਗਏ। ਨੰਗਲ-ਰਾਜਾਵਤਨ ਦੇ ਡੀਐੱਸਪੀ ਚਾਰੁਲ ਗੁਪਤਾ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਇੱਕ ਬੱਸ ਉਜੈਨ ਤੋਂ ਦਿੱਲੀ ਜਾ ਰਹੀ ਸੀ, ਜਦੋਂ ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰ ਗਿਆ।

Advertisement

ਡੀਐਸਪੀ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਕਰੀਬ 45 ਯਾਤਰੀ ਜ਼ਖ਼ਮੀ ਹੋ ਗਏ ਅਤੇ 20 ਤੋਂ ਵੱਧ ਨੂੰ ਦੌਸਾ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆਅਤੇ ਚਾਰ ਨੂੰ ਜੈਪੁਰ ਰੈਫਰ ਕੀਤਾ ਗਿਆ ਹੈ ਅਤੇ ਕੁਝ ਜ਼ਖਮੀਆਂ ਨੂੰ ਇਲਾਜ ਲਈ ਨੋਇਡਾ ਅਤੇ ਦਿੱਲੀ ਲਈ ਭੇਜਿਆ ਹੈ।

ਪੁਲੀਸ ਨੇ ਦੱਸਿਆ ਕਿ ਹਾਦਸੇ ’ਚ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਣ ਦੀ ਸੂਚਨਾ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਵੱਲੋਂ ਵਾਧੂ ਡਾਕਟਰ ਅਤੇ ਸਟਾਫ਼ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ

Advertisement
Tags :
Rajasthan Accident