ਰਾਜਸਥਾਨ: ਸੜਕ ਹਾਦਸੇ ਵਿੱਚ 12 ਹਲਾਕ; 35 ਜ਼ਖ਼ਮੀ
ਤੇਜ਼ ਰਫਤਾਰ ਬੱਸ ਪੁਲ ਨਾਲ ਟਕਰਾਈ; 12 ਗੰਭੀਰ ਜ਼ਖ਼ਮੀਆਂ ਨੂੰ ਜੈਪੁਰ ਰੈਫਰ ਕੀਤਾ
Advertisement
ਜੈਪੁਰ, 29 ਅਕਤੂਬਰ
Bus Accident: ਇੱਥੋਂ ਦੇ ਸੀਕਰ ਜ਼ਿਲ੍ਹੇ ਦੇ ਲਛਮਣਗੜ੍ਹ ਵਿੱਚ ਇਕ ਬੱਸ ਪੁਲ ਨਾਲ ਟਕਰਾ ਗਈ ਜਿਸ ਕਾਰਨ 12 ਸਵਾਰੀਆਂ ਦੀ ਮੌਤ ਹੋ ਗਈ ਜਦਕਿ 35 ਜਣੇ ਜ਼ਖ਼ਮੀ ਹੋ ਗਏ। ਚਸ਼ਮਦੀਦਾਂ ਅਨੁਸਾਰ ਬੱਸ ਤੇਜ਼ ਰਫਤਾਰ ਨਾਲ ਜਾ ਰਹੀ ਸੀ ਜਿਸ ਕਾਰਨ ਪੁਲ ਕੋਲ ਖੱਬੇ ਪਾਸੇ ਵਾਲਾ ਮੋੜ ਕੱਟ ਨਹੀਂ ਹੋਇਆ ਤੇ ਬੱਸ ਪੁਲ ਨਾਲ ਟਕਰਾ ਗਈ ਜਿਸ ਕਾਰਨ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਬੱਸ ਸਾਲਾਸਰ ਤੋਂ ਨਵਲਗੜ੍ਹ ਜਾ ਰਹੀ ਸੀ। ਇਸ ਹਾਦਸੇ ਤੋਂ ਬਾਅਦ ਰਾਹਤ ਕਾਰਜ ਚਲਾਏ ਗਏ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਪਰ ਜ਼ਖਮੀਆਂ ਵਿਚੋਂ 12 ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਜੈਪੁਰ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ।
Advertisement
Advertisement