ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਜਾ ਰਘੂਵੰਸ਼ੀ ਕਤਲ: ਸੋਨਮ ਦੇ ਪੇਕੇ ਪੁੱਜੀ ਮੇਘਾਲਿਆ ਪੁਲੀਸ

ਇੰਦੌਰ ’ਚ ਪਰਿਵਾਰਕ ਮੈਂਬਰਾਂ ਤੋਂ ਦੋ ਘੰਟੇ ਕੀਤੀ ਪੁੱਛ ਪੜਤਾਲ
Advertisement

ਇੰਦੌਰ, 18 ਜੂਨ

ਇੰਦੌਰ ਆਧਾਰਿਤ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਦੀ ਜਾਂਚ ਕਰ ਰਹੀ ਮੇਘਾਲਿਆ ਪੁਲੀਸ ਦੀ ਟੀਮ ਅੱਜ ਮੁੱਖ ਮੁਲਜ਼ਮ ਸੋਨਮ ਰਘੂਵੰਸ਼ੀ (ਰਾਜਾ ਰਘੂਵੰਸ਼ੀ ਦੀ ਪਤਨੀ) ਦੇ ਇੰਦੌਰ ਸਥਿਤ ਪੇਕੇ ਘਰ ਪਹੁੰਚੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ। ਚਸ਼ਮਦੀਦਾਂ ਨੇ ਦੱਸਿਆ ਕਿ ਮੇਘਾਲਿਆ ਪੁਲੀਸ ਦੀ ਜਾਂਚ ਟੀਮ ਸ਼ਹਿਰ ਦੇ ਗੋਵਿੰਦ ਨਗਰ ਖਾਰਚਾ ਇਲਾਕੇ ’ਚ ਸੋਨਮ ਦੇ ਪੇੇਕੇ ਘਰ ਪਹੁੰਚੀ। ਪੁਲੀਸ ਮੁਲਾਜ਼ਮਾਂ ਵੱਲੋਂ ਘਰ ਦੇ ਅੰਦਰ ਜਾਣ ਮਗਰੋਂ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੇਘਾਲਿਆ ਪੁਲੀਸ ਦੀ ਜਾਂਚ ਟੀਮ ਦੋ ਘੰਟੇ ਸੋਨਮ ਦੇ ਪੇਕੇ ਘਰ ਰਹੀ। ਜਾਂਚ ਟੀਮ ਦੇ ਜਾਣ ਮਗਰੋਂ ਸੋਨਮ ਦਾ ਭਰਾ ਗੋਵਿੰਦ ਕਾਰ ’ਚ ਬੈਠ ਕੇ ਉਥੋਂ ਚਲਾ ਗਿਆ।

Advertisement

ਗੋਵਿੰਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਘਾਲਿਆ ਪੁਲੀਸ ਨੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਸੋਨਮ ਦੇ ਵਤੀਰੇ ਸਬੰਧੀ ਪੁੱਛ-ਪੜਤਾਲ ਕੀਤੀ। ਰਾਜਾ ਰਘੂਵੰਸ਼ੀ ਕਤਲ ਕੇਸ ਤੋਂ ਪਹਿਲਾਂ ਕਿਸੇ ਸੰਜੈ ਸ਼ਰਮਾ ਨਾਮੀ ਵਿਅਕਤੀ ਨਾਲ ਸੋਨਮ ਦੀ ਫੋਨ ’ਤੇ ਲੰਮੀ ਗੱਲਬਾਤ ਦੀਆਂ ਖ਼ਬਰਾਂ ਬਾਰੇ ਗੋਵਿੰਦ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਹੈ। ਰਾਜਾ ਰਘੂਵੰਸ਼ੀ ਦੇ ਪਰਿਵਾਰ ਵੱਲੋਂ ਕਤਲ ਕਾਂਡ ਦਾ ਸੱਚ ਸਾਹਮਣੇ ਲਿਆਉਣ ਲਈ ਸੋਨਮ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਸਬੰਧੀ ਸਵਾਲ ’ਤੇ ਗੋਵਿੰਦ ਨੇ ਕਿਹਾ ਕਿ ਉਨ੍ਹਾਂ ਨੇ ਕੋਈ ‘ਪਾਪ’ ਨਹੀਂ ਕੀਤਾ ਪਰ ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਰਾਜਾ ਦੇ ਵੱਡੇ ਭਰਾ ਵਿਪਿਨ ਰਘੂਵੰਸ਼ੀ ਨੇ ਦੱਸਿਆ, ‘‘ਮੇਘਾਲਿਆ ਪੁਲੀਸ ਦੀ ਤਿੰਨ ਮੈਂਬਰੀ ਟੀਮ ਸਾਡੇ ਘਰ ਲਗਪਗ ਅੱਧੇ ਘੰਟੇ ਤੱਕ ਰਹੀ। ਟੀਮ ਨੇ ਸੋਨਮ ਦੇ ਵਿਵਹਾਰ ਬਾਰੇ ਸਵਾਲ ਪੁੱਛੇ। ਸਾਡੇ ਤੋਂ ਪੁੱਛਿਆ ਗਿਆ ਕਿ ਵਿਆਹ ਤੋਂ ਬਾਅਦ ਸੋਨਮ ਸਾਡੇ ਘਰ ਕਿੰਨੇ ਦਿਨ ਠਹਿਰੀ ਸੀ?’’ ਮੇਘਾਲਿਆ ’ਚ ਹਨੀਮੂਨ ਮਨਾਉਣ ਗਏ ਰਾਜਾ ਰਘੂਵੰਸ਼ੀ ਦੀ ਹੱਤਿਆ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਸੋਨਮ, ਉਸ ਦੇ ਪ੍ਰੇਮੀ ਰਾਜ ਕੁਸ਼ਵਾਹ ਅਤੇ ਕੁਸ਼ਵਾਹ ਦੇ ਤਿੰਨ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ

Advertisement